ਪੰਜਾਬ ਸਰਕਾਰ ਵੱਲੋਂ ਅਕਾਲ ਤਖਤ ਜਥੇਦਾਰ ਤੇ ਮੂਸੇਵਾਲਾ ਸਣੇ ਇਨ੍ਹਾਂ ਲੋਕਾਂ ਦੀ ਸੁਰੱਖਿਆ ਘਟਾਈ ਗਈ
ਪ੍ਰਕਾਸ਼ਿਤ
ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਵੱਖ-ਵੱਖ ਖੇਤਰਾਂ ਨਾਲ ਸਬੰਧਤ 424 ਹਸਤੀਆਂ ਨੂੰ ਦਿੱਤੀ ਪੁਲਿਸ ਸੁਰੱਖਿਆ ਵਿੱਚ ਕਟੌਤੀ ਕਰਨ ਜਾਂ ਫਿਰ ਖ਼ਤਮ ਕਰਨ ਦਾ ਹੀ ਫੈਸਲਾ ਲਿਆ ਗਿਆ ਹੈ।
ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਅਤੇ ਅਕਾਲੀ ਦਲ ਦੀ ਮੌਜੂਦਾ ਵਿਧਾਇਕ ਗਨੀਵ ਕੌਰ ਮਜੀਠੀਆ ਦਾ ਨਾ ਸ਼ਾਮਲ ਹੈ।
ਪੰਜਾਬ ਦੇ ਅਡੀਸ਼ਨਲ ਡੀਜੀਪੀ ਵੱਲੋਂ ਜਾਰੀ ਇਸ ਸੂਚੀ ਵਿੱਚ ਪੰਜਾਬ ਦੇ ਧਾਰਮਿਕ, ਸਿਆਸੀ ਅਤੇ ਨੌਕਰਸ਼ਾਹ ਖੇਤਰ ਨਾਲ ਕਈ ਵੱਡੇ ਨਾਮ ਸ਼ਾਮਲ ਹਨ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਭਾਜਪਾ ਆਗੂ ਫਤਿਜੰਗ ਬਾਜਵਾ ਨੇ ਸਰਕਾਰ ਦੇ ਇਸ ਫੈਸਲੇ ਤੇ ਸਖ਼ਤ ਪ੍ਰਤੀਕੀਰਿਆ ਵੀ ਦਿੱਤੀ ਹੈ।
ਵੀਡੀਓ- ਰਵਿੰਦਰ ਸਿੰਘ ਰੌਬਿਨ, ਏਐਨਆਈ
ਐਡਿਟ- ਅਸਮਾ ਹਾਫਿਜ਼