ਜਦੋਂ ਦਲਿਤ ਕੁੜੀ ਹਾਥੀ ਦੇ ਚੜ੍ਹ ਕੇ ਆਪਣੇ ਫੇਰਿਆ 'ਤੇ ਪਹੁੰਚੀ

ਵੀਡੀਓ ਕੈਪਸ਼ਨ, ਜਦੋਂ ਕੁੜੀ ਹਾਥੀ ਦੇ ਚੜ੍ਹ ਕੇ ਆਪਣੇ ਫੇਰਿਆ 'ਤੇ ਪਹੁੰਚੀ
ਪ੍ਰਕਾਸ਼ਿਤ

ਤੁਸੀਂ ਅਜਿਹੇ ਵਿਆਹਾਂ ਤਾਂ ਜ਼ਰੂਰ ਦੇਖੇ ਜਾਂ ਸੁਣੇ ਹੋਣੇ, ਜਿੱਥੇ ਲਾੜੀ ਜਾਂ ਤਾਂ ਬੈਲ-ਗੱਡੀ, ਘੋੜੇ ਜਾਂ ਹੈਲੀਕਾਪਟਰ 'ਤੇ ਵਿਆਹ ਵਾਲੀ ਥਾਂ 'ਤੇ ਪਹੁੰਚੀ ਹੋਵੇ ਪਰ ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ ਦੇ ਵਾਧਵਾਨ ਸ਼ਹਿਰ ਵਿੱਚ ਇੱਕ ਅਨੋਖਾ ਵਿਆਹ ਹੋਇਆ, ਜਿਸ ਵਿੱਚ ਲਾੜੀ ਨੇ ਹਾਥੀ 'ਤੇ ਸਵਾਰ ਹੋ ਕੇ ਆਪਣੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਇੱਕ ਯਾਤਰਾ ਕੱਢੀ।

ਇਸ ਦੌਰਾਨ, ਉਨ੍ਹਾਂ ਨੇ ਇੱਕ ਕਲਮ ਫੜੀ ਹੋਈ ਸੀ ਅਤੇ ਡਾਕਟਰ ਬੀਆਰ ਅੰਬੇਡਕਰ ਦੀ ਤਸਵੀਰ ਵੀ ਚੁੱਕੀ ਹੋਈ ਸੀ। ਭਾਰਤੀ ਦਾ ਇਹ ਦੇ ਇਸ ਕਦਮ ਨਾਲ ਗੁਜਰਾਤ 'ਚ ਚਰਚਾ ਛਿੜ ਗਈ ਹੈ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।