ਹਰਿਆਣਾ: ਦਲਿਤ ਗਾਇਕਾ ਦਾ ਕਤਲ, 'ਅਸੀਂ ਰੋਂਦੇ-ਪਿੱਟਦੇ ਰਹੇ, ਪੁਲਿਸ ਨੇ ਕੁਝ ਨਹੀਂ ਕੀਤਾ'

ਵੀਡੀਓ ਕੈਪਸ਼ਨ, ਹਰਿਆਣਾ: ਦਲਿਤ ਗਾਇਕਾ ਦਾ ਕਤਲ, 'ਅਸੀਂ ਰੋਂਦੇ-ਪਿੱਟਦੇ ਰਹੇ, ਪੁਲਿਸ ਨੇ ਕੁਝ ਨਹੀਂ ਕੀਤਾ'
ਪ੍ਰਕਾਸ਼ਿਤ

ਹਰਿਆਣਾ ਦੀ ਇੱਕ ਦਲਿਤ ਭਾਈਚਾਰੇ ਦੀ ਲੋਕ ਗਾਇਕਾ ਦੀ ਲਾਸ਼ ਜ਼ਮੀਨ 'ਚ ਦਫਨਾਈ ਹੋਈ ਮਿਲੀ ਹੈ। 26 ਸਾਲਾ ਇਸ ਗਾਇਕਾ ਦੀ ਲਾਸ਼ ਅਰਧ-ਨਗਨ ਅਵਸਥਾ ਵਿੱਚ ਪਾਈ ਗਈ ਹੈ। ਮ੍ਰਿਤਕ ਮਹਿਲਾ ਦੀ ਪਛਾਣ ਸੰਗੀਤਾ ਉਰਫ਼ ਦਿੱਵਿਆ ਇੰਦੌਰਾ ਵਜੋਂ ਹੋਈ ਹੈ ਜੋ ਕਿ ਦਿੱਲੀ ਦੇ ਜੱਫ਼ਾਰਪੁਰ ਇਲਾਕੇ ਦੇ ਰਹਿਣ ਵਾਲੇ ਸਨ। ਮ੍ਰਿਤਕ ਗਾਇਕਾ ਦੇ ਮਾਤਾ-ਪਿਤਾ ਨੇ ਦਿੱਲੀ ਪੁਲਿਸ ਉੱਪਰ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਪੁਲਿਸ ਨੇ ਸਮਾਂ ਰਹਿੰਦਿਆਂ ਆਪਣਾ ਕੰਮ ਕੀਤਾ ਹੁੰਦਾ ਤਾਂ ਅੱਜ ਉਨ੍ਹਾਂ ਦੀ ਧੀ ਜਿਉਂਦੀ ਹੁੰਦੀ।

ਰਿਪੋਰਟ- ਸੱਤ ਸਿੰਘ ਬੀਬੀਸੀ ਲਈ

ਐਡਿਟ- ਦੇਵੇਸ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)