ਵਿਜੇ ਸਿੰਗਲਾ ਨੂੰ 3 ਦਿਨਾਂ ਦੀ ਪੁਲਿਸ ਰਿਮਾਂਡ ’ਤੇ ਭੇਜਿਆ, ਜਾਣੋ ਕੀ ਹੈ ਐੱਫਆਈਆਰ 'ਚ
ਪ੍ਰਕਾਸ਼ਿਤ
ਵਿਜੇ ਸਿੰਗਲਾ ਨੂੰ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਵਿਜੇ ਸਿੰਗਲਾ ਨੂੰ ਤਿੰਨ ਦਿਨਾਂ ਦੀ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ।
ਪੁਲਿਸ ਨੇ ਵਿਜੇ ਸਿੰਗਲਾ ਦੇ ਓਐੱਸਡੀ ਪ੍ਰਦੀਪ ਕੁਮਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਵਿਜੇ ਸਿੰਗਲਾ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ, "ਇਹ ਪਾਰਟੀ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ।"
ਵਿਜੇ ਸਿੰਗਲਾ ਦੇ ਵਕੀਲ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਦਾਲਤ ਨੂੰ ਦਲੀਲ ਦਿੱਤੀ ਗਈ ਸੀ ਕਿ ਜੇ ਪੁਲਿਸ ਕੋਲ ਉਨ੍ਹਾਂ ਦੇ ਮੋਬਾਇਲ ਮੌਜੂਦ ਹਨ ਤਾਂ ਪੁਲਿਸ ਨੂੰ ਰਿਮਾਂਡ ਲੈਣ ਦੀ ਲੋੜ ਨਹੀਂ ਹੈ ਪਰ ਅਦਾਲਤ ਨੇ ਪੁਲਿਸ ਨੂੰ ਤਿੰਨ ਦਿਨਾਂ ਲਈ ਰਿਮਾਂਡ ਦਿੱਤੀ ਹੈ।
ਰਿਪੋਰਟ - ਅਰਵਿੰਦ ਛਾਬੜਾ, ਐਡਿਟ - ਸਦਫ਼ ਖ਼ਾਨ