ਕਿਸਾਨ ਅੰਦੋਲਨ: 'ਖੱਟਿਆ ਤਾਂ ਕੁਝ ਨਹੀਂ ਬਸ 26 ਸਾਲਾ ਜਵਾਨ ਪੁੱਤ ਗੁਆ ਲਿਆ'
ਪ੍ਰਕਾਸ਼ਿਤ
ਤੇਲੰਗਾਨਾ ਦੇ ਮੁੱਖ ਮੰਤਰੀ ਵੱਲੋਂ ਗਲਵਾਨ ਘਾਟੀ 'ਚ ਮਾਰੇ ਫੌਜੀਆਂ ਤੇ ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰ ਵਾਲਿਆਂ ਨੂੰ ਐਤਵਾਰ ਨੂੰ ਸਹਾਇਤਾ ਰਾਸ਼ੀ ਦਿੱਤੀ ਗਈ।
ਚੰਡੀਗੜ੍ਹ ਵਿੱਚ ਰੱਖੇ ਗਏ ਸਮਾਗਮ ਵਿੱਚ ਪੀੜਤ ਕਿਸਾਨਾਂ ਤੇ ਫੌਜੀਆਂ ਦੇ ਪਰਿਵਾਰਕ ਮੈਂਬਰ ਪੁੱਜੇ।
ਬੀਬੀਸੀ ਨੇ ਦੋ ਅਜਿਹੀਆਂ ਬੀਬੀਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਆਪਣਿਆਂ ਨੂੰ ਗੁਆ ਦਿੱਤਾ ਸੀ।
ਚਰਨਜੀਤ ਕੌਰ ਦੇ ਪੁੱਤਰ ਦੀ ਸਿੰਘੂ ਤੋਂ ਘਰ ਆਉਂਦਿਆਂ ਹੋਇਆ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਅਤੇ ਜਸਵਿੰਦਰ ਕੌਰ ਦੇ ਪਤੀ ਨੂੰ ਟੀਕਰੀ ਬਾਰਡਰ 'ਤੇ ਦਿਲ ਦੌਰਾ ਪੈ ਗਿਆ ਸੀ
(ਰਿਪੋਰਟ- ਮਯੰਕ ਮੋਂਗੀਆ, ਐਡਿਟ ਅਦਿਤੀ ਬਾਜਪਾਈ)