ਵੰਡ 'ਚ ਵਿੱਛੜੇ ਭਰਾਵਾਂ ਨੇ 75 ਸਾਲ ਬਾਅਦ ਆਪਣੀ ਭੈਣ ਨੂੰ ਮਿਲ ਕੇ ਕੀ ਕਿਹਾ

ਵੀਡੀਓ ਕੈਪਸ਼ਨ, ਵੰਡ 'ਚ ਵਿੱਛੜੇ ਭਰਾਵਾਂ ਨੇ 75 ਸਾਲ ਬਾਅਦ ਆਪਣੀ ਭੈਣ ਨੂੰ ਮਿਲ ਕੇ ਕੀ ਕਿਹਾ
ਪ੍ਰਕਾਸ਼ਿਤ

ਮੁਮਤਾਜ਼ ਬੀਬੀ, ਜਿਹਨਾਂ ਨੂੰ ਪਾਕਿਸਤਾਨ ਵਿੱਚ ਇੱਕ ਮੁਸਲਿਮ ਪਰਿਵਾਰ ਨੇ ਪਾਲਿਆ ਸੀ, 24 ਅਪ੍ਰੈਲ ਨੂੰ ਕਰਤਾਰਪੁਰ ਸਾਹਿਬ ਲਾਂਘੇ 'ਤੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਸ਼ੁਤਰਾਣਾ ਕਸਬੇ ਦੇ ਆਪਣੇ ਭਰਾਵਾਂ ਨੂੰ ਮਿਲੇ ਹਨ।

ਬੀਬੀਸੀ ਪੰਜਾਬੀ ਦੀ ਟੀਮ ਪਰਿਵਾਰ ਨੂੰ ਮਿਲਣ ਲਈ ਸ਼ੁਤਰਾਣਾ ਨੇੜਲੇ ਪਿੰਡ ਡੇਰਾ ਬੋਹੜ ਵਾਲਾ ਗਈ । ਇਹ ਇੱਕ ਵੱਡਾ ਪਰਿਵਾਰ ਹੈ ਜਿਸ ਵਿਚ ਤਿੰਨ ਭਰਾਵਾਂ (ਉਨ੍ਹਾਂ ਦੇ ਇੱਕ ਭਰਾ ਦੀ ਪਿਛਲੇ ਸਾਲ ਮੌਤ ਹੋ ਗਈ) ਦੇ ਪਰਿਵਾਰ ਨਾਲੋ-ਨਾਲ ਬਣੇ ਘਰਾਂ ਵਿੱਚ ਰਹਿੰਦੇ ਹਨ।

ਪਰਿਵਾਰ ਕੋਲ ਕੁੱਲ ਮਿਲਾ ਕੇ 30 ਏਕੜ ਜ਼ਮੀਨ ਹੈ ਅਤੇ ਉਹ ਖੇਤੀ ਅਤੇ ਪੋਲਟਰੀ ਦਾ ਕੰਮ ਕਰਦੇ ਹਨ।

(ਰਿਪੋਰਟ-ਅਰਵਿੰਦ ਛਾਬੜਾ, ਸ਼ੂਟ ਐਡਿਟ- ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)