ਪੰਜਾਬ ਦੇ ਇਹ ਪਿੰਡ ਆਜ਼ਾਦੀ ਦੇ 75 ਵਰ੍ਹਿਆਂ ਬਾਅਦ ਵੀ ਪਾਣੀ ਮੁੱਲ ਖਰੀਦਣ ਨੂੰ ਕਿਉਂ ਮਜਬੂਰ ਹਨ
ਪ੍ਰਕਾਸ਼ਿਤ
ਫਾਜ਼ਿਲਕਾ ਅਧੀਨ ਪੈਂਦੇ ਖੇਤਰ ਜਲਾਲਾਬਾਦ ਦੇ ਦਰਜਨਾਂ ਪਿੰਡਾਂ ਵਿੱਚ ਕਈ ਸਾਲਾਂ ਤੋਂ ਪੀਣ ਵਾਲੇ ਪਾਣੀ ਦੀ ਕਮੀ ਇਸ ਵੇਲੇ ਲੋਕਾਂ ਲਈ ਗੰਭੀਰ ਸਮੱਸਿਆ ਬਣੀ ਹੋਈ ਹੈ।
ਫਰੀਦਕੋਟ ਅਤੇ ਜਲਾਲਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮਸਲੇ ਨੂੰ ਪਿਛਲੀਆਂ ਸਰਕਾਰਾਂ ‘ਤੇ ਸੁੱਟਿਆ ਅਤੇ ਭਰੋਸਾ ਦਵਾਇਆ ਕਿ ਮੁੱਖ ਮੰਤਰੀ ਨਾਲ ਗੱਲ ਕਰਕੇ ਹੱਲ ਕਰਵਾਇਆ ਜਾਵੇਗਾ।
ਇਨ੍ਹਾਂ ਪਿੰਡਾਂ ਦੇ ਬਹੁਤੇ ਲੋਕ ਪਾਣੀ ਮੁੱਲ ਖਰੀਦਦੇ ਹਨ ਤੇ ਕਈ ਖ਼ੁਦ ਜਾ ਕੇ ਆਪਣੇ ਸਾਧਨਾਂ ਰਾਹੀਂ ਪਲਾਸਟਿਕ ਦੀਆਂ ਬਾਲਟੀਆਂ ਤੇ ਟੈਂਕੀਆਂ ਵਿੱਚ ਕਈ ਕਿੱਲੋਮੀਟਰ ਦਾ ਸਫ਼ਰ ਕਰਕੇ ਪੀਣ ਵਾਲਾ ਪਾਣੀ ਹਰ ਰੋਜ਼ ਭਰ ਕੇ ਲਿਆਉਂਦੇ ਹਨ।
ਰਿਪੋਰਟ - ਸੁਰਿੰਦਰ ਮਾਨ, ਕੁਲਦੀਪ ਬਰਾੜ, ਐਡਿਟ - ਰਾਜਨ ਪਪਨੇਜਾ