ਗਿਆਨਵਾਪੀ ਮਸਜਿਦ ਵਿਵਾਦ ਦੇ ਹਵਾਲੇ ਨਾਲ ਸਮਝੋ ਸਾਲ 1991 ਦਾ ਪੂਜਾ ਅਸਥਾਨ ਕਾਨੂੰਨ ਕੀ ਹੈ

ਵੀਡੀਓ ਕੈਪਸ਼ਨ, ਸਾਲ 1991 ਦਾ ਪੂਜਾ ਅਸਥਾਨ ਕਾਨੂੰਨ ਕੀ ਹੈ
ਪ੍ਰਕਾਸ਼ਿਤ

ਇਨ੍ਹੀਂ ਦਿਨਾਂ 'ਚ ਯੂਪੀ ਦੇ ਵਾਰਾਣਸੀ ਵਿੱਚ ਸਥਿਤ ਗਿਆਨਵਾਪੀ ਮਸਜਿਦ ਸੁਰਖੀਆਂ ਵਿੱਚ ਹੈ, ਇਸ ਦੇ ਸਰਵੇਅ ਮਗਰੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਸਜਿਦ ਦੇ ਅੰਦਰ ਸ਼ਿਵਲਿੰਗ ਹੈ, ਫਿਲਹਾਲ ਇਹ ਸਾਰਾ ਮਾਮਲਾ ਅਦਾਲਤ ਵਿੱਚ ਹੈ, ਹਿੰਦੂ-ਮੁਸਲਿਮ ਪੱਖ ਆਪੋ-ਆਪਣੇ ਦਾਅਵੇ ਕਰ ਰਹੇ ਹਨ।

ਪਰ ਇਸ ਸਾਰੇ ਵਿਵਾਦ ਵਿੱਚ ਇੱਕ ਕਾਨੂੰਨ ਦੀ ਚਰਚਾ ਵਾਰ-ਵਾਰ ਹੋ ਰਹੀ ਹੈ, ਉਹ ਹੈ 1991 ਪੂਜਾ ਅਸਥਾਨ ਕਾਨੂੰਨ। ਸਾਲ 1991 ਵਿੱਚ ਨਰਸਿੰਮ੍ਹਾ ਰਾਓ ਸਰਕਾਰ ਨੇ ਪੂਜਾ ਅਸਥਾਨ ਲਈ (ਸਪੈਸ਼ਲ ਪ੍ਰੋਵੀਜ਼ਨ) ਐਕਟ ਪਾਸ ਕਰਵਾਇਆ ਸੀ। ਇਹ ਕਾਨੂੰਨ ਕੀ ਕਹਿੰਦਾ ਹੈ, ਆਓ ਇਸ 'ਤੇ ਸੰਖੇਪ ਝਾਤ ਪਾਉਂਦੇ ਹਾਂ।

ਰਿਪੋਰਟ- ਸਰੋਜ ਸਿੰਘ, ਐਂਕਰ- ਤਨੀਸ਼ਾ ਚੌਹਾਨ , ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)