ਜਲੰਧਰ ਵਿੱਚ ਸਰਕਸ ਕਰਦੀ ਟੀਮ ਸਰਕਾਰ ਅੱਗੇ ਇਹ ਗੁਹਾਰ ਲਗਾ ਰਹੀ ਹੈ

ਵੀਡੀਓ ਕੈਪਸ਼ਨ, ਸਰਕਸ ਦੇ ਕਲਾਕਾਰ ਖ਼ੁਦ ਭਾਵੇਂ ਅੰਦਰੋਂ ਟੁੱਟੇ ਹੋਣ ਪਰ ਇਨ੍ਹਾਂ ਦੇ ਚਿਹਰੇ ਮਾਯੂਸ ਨਹੀਂ ਹੁੰਦੇ
ਪ੍ਰਕਾਸ਼ਿਤ

ਸਰਕਸ ਦੇ ਕਰਤਬਾਂ ਨੂੰ ਵੱਡੇ ਫ਼ਿਲਮੀ ਪਰਦੇ ਤੋਂ ਲੈ ਕੇ ਅਸਲ ਜ਼ਿੰਦਗੀ ਵਿੱਚ ਦੇਖ ਕੇ ਸਾਡੇ ਵਿੱਚੋਂ ਕਈ ਲੋਕ ਖ਼ੁਸ਼ ਹੁੰਦੇ ਹਨ। ਦਰਸ਼ਕਾਂ ਦੇ ਚਿਹਰੇ ਉੱਤੇ ਮੁਸਕੁਰਾਹਟ ਲੈ ਕੇ ਆਉਂਦੇ ਕਲਾਕਾਰ ਖ਼ੁਦ ਭਾਵੇਂ ਅੰਦਰੋਂ ਟੁੱਟੇ ਹੋਣ ਪਰ ਇਨ੍ਹਾਂ ਦੇ ਚਿਹਰੇ ਮਾਯੂਸ ਨਹੀਂ ਹੁੰਦੇ।

ਜਲੰਧਰ ਵਿੱਚ ਰਾਇਲ ਸਰਕਸ ਦੇ ਕਲਾਕਾਰਾਂ ਨੇ ਦੱਸਿਆ ਕਿ ਪਹਿਲਾਂ ਤੇ ਹੁਣ ਦੇ ਦੌਰ ਵਿੱਚ ਕੀ ਫ਼ਰਕ ਆਇਆ ਅਤੇ ਨਾਲ ਸਰਕਸ ਦੀ ਦੁਨੀਆਂ ਵਿੱਚ ਆਉਣ ਦੀ ਕਹਾਣੀ ਦੱਸੀ।

ਤਪਦੀ ਗਰਮੀ ਵਿੱਚ ਏਸੀ ਵਾਲੇ ਸਿਨੇਮਾ ਹਾਲ ਦੀ ਥਾਂ ਸਰਕਸ ਦੇਖਣ ਪਹੁੰਚੇ ਦਰਸ਼ਕਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ।

ਅਜੋਕੇ ਸਮੇਂ ਵਿੱਚ ਸਰਕਸ ਚਲਾਉਣ ਵਿੱਚ ਆਉਂਦੀਆਂ ਮੁਸ਼ਕਲਾਂ ਬਾਰੇ ਦੱਸਦਿਆਂ ਰਾਇਲ ਸਰਕਸ ਦੇ ਡਾਇਰੈਕਟਰ ਨੇ ਪੰਜਾਬ ਦੀ ਭਗਵੰਤ ਮਾਨ ਅਤੇ ਕੇਂਦਰ ਵਿੱਚ ਮੋਦੀ ਸਰਕਾਰ ਨੂੰ ਸਰਕਸ ਨੂੰ ਬਚਾਉਣ ਦੀ ਅਪੀਲ ਕੀਤੀ ਹੈ

(ਰਿਪੋਰਟ – ਪ੍ਰਦੀਪ ਪੰਡਿਤ, ਐਡਿਟ - ਦੇਵੇਸ਼ ਸਿੰਘ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)