ਮੋਹਾਲੀ ਹਮਲਾ: ਨਿਸ਼ਾਨ ਸਿੰਘ ਦੀ ਗ੍ਰਿਫ਼ਤਾਰੀ ’ਤੇ ਪਰਿਵਾਰ ਕੀ ਕਹਿੰਦਾ
ਪ੍ਰਕਾਸ਼ਿਤ
9 ਮਈ ਨੂੰ ਮੋਹਾਲੀ ’ਚ ਪੰਜਾਬ ਇੰਟੇਲੀਜੈਂਸ ਹੈੱਡਕੁਆਰਟਰ ਉੱਤੇ ਹੋਏ ਹਮਲੇ ਦੇ ਮਾਮਲੇ ’ਚ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਕੁੱਲਾ ਦੇ ਨਿਸ਼ਾਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਦੋਂ ਨਿਸ਼ਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਵੇਲੇ ਆਪਣੇ ਭਰਾ ਕੋਲ ਅੰਮ੍ਰਿਤਸਰ ਵਿੱਚ ਸੀ।
ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਮੋਹਾਲੀ ਹਮਲੇ ’ਚ ਨਿਸ਼ਾਨ ਸਿੰਘ ਨੇ ਦੋ ਸ਼ੱਕੀਆਂ ਨੂੰ ਮਦਦ ਮੁਹੱਈਆ ਕਰਵਾਈ।
ਨਿਸ਼ਾਨ ਦੇ ਪਰਿਵਾਰ ਮੁਤਾਬਕ ਮੋਹਾਲੀ ਮਾਮਲੇ ਵਿੱਚ ਉਨ੍ਹਾਂ ਦੇ ਪੁੱਤਰ ਦਾ ਕੋਈ ਹੱਥ ਨਹੀਂ ਹੈ ਤੇ ਉਹ ਅਦਾਲਤ ਦਾ ਰੁਖ ਕਰਨਗੇ।
ਦੱਸ ਦਈਏ ਕਿ ਭਿੱਖੀਵਿੰਡ ਨੇੜੇ ਕੁੱਲਾ ਪਿੰਡ ਦੇ ਨਿਸ਼ਾਨ ਸਿੰਘ ਉੱਤੇ ਪਹਿਲਾਂ ਹੀ 13 ਕੇਸ ਅਲੱਗ-ਅਲੱਗ ਮਾਮਲਿਆਂ ਅਧੀਨ ਚੱਲ ਰਹੇ ਹਨ। ਡੀਜੀਪੀ ਪੰਜਾਬ ਨੇ 13 ਮਈ ਨੂੰ ਨਿਸ਼ਾਨ ਸਿੰਘ ਸਣੇ 6 ਹੋਰਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ।
(ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ)