ਪਟਿਆਲਾ ਝੜਪ ਤੋਂ ਬਾਅਦ ਹਿੰਦੂ-ਸਿੱਖ ਭਾਈਚਾਰੇ ਦੀ ਸਾਂਝ ਕਿਵੇਂ ਰਹੀ, ਜਾਣੋ ਮਾਹਿਰ ਕੀ ਕਹਿੰਦੇ ਹਨ
ਪ੍ਰਕਾਸ਼ਿਤ
ਪਿਛਲੇ ਦਿਨੀਂ ਪਟਿਆਲਾ ਵਿੱਚ ਹੋਈ ਝੜਪ ਦੌਰਾਨ ਨੰਗੀਆਂ ਤਲਵਾਰਾਂ ਲਹਰਾਈਆਂ ਗਈਆਂ ਅਤੇ ਨਾਅਰੇਬਾਜ਼ੀ ਕਰਨ ਵਾਲੀ ਭੀੜ ਦੇਖ ਕੇ ਸੂਬੇ ਦੇ ਭਾਈਚਾਰਕ ਸਾਂਝ ਦੇ ਭਵਿੱਖ ਬਾਰੇ ਖ਼ਦਸ਼ੇ ਜ਼ਾਹਰ ਕੀਤੇ ਜਾਣ ਲੱਗੇ।
ਇਹ ਝੜਪ ਕਾਲੀ ਮਾਤਾ ਮੰਦਿਰ ਦੇ ਬਾਹਰ ਉਦੋਂ ਹੋਈ ਸੀ ਜਦੋਂ ਸ਼ਿਵ ਸੈਨਾ (ਬਾਲ ਠਾਕਰੇ) ਦੇ ਮੈਂਬਰਾਂ ਨੇ 'ਖ਼ਾਲਿਸਤਾਨ ਮੁਰਦਾਬਾਦ ਮਾਰਚ' ਸ਼ੁਰੂ ਕੀਤਾ ਸੀ।
ਕੁੱਝ ਸਿੱਖ ਕਾਰਕੁਨਾਂ ਨੇ ਇਸ ਮਾਰਚ ਦੇ ਖ਼ਿਲਾਫ਼ ਇੱਕ ਹੋਰ ਮਾਰਚ ਕੱਢਣ ਦਾ ਐਲਾਨ ਕਰ ਦਿੱਤਾ। ਨਤੀਜਾ ਸੀ ਇੱਕ ਦੂਸਰੇ 'ਤੇ ਤਲਵਾਰਾਂ ਵਿਖਾਈਆਂ ਗਈਆਂ ਪਥਰਾਅ ਕੀਤਾ ਗਿਆ ਤੇ ਪੁਲਿਸ ਵੱਲੋਂ ਹਵਾਈ ਫਾਇਰ ਕੀਤੇ ਗਏ।
ਕੀ ਇਸ ਘਟਨਾ ਤੋਂ ਬਾਅਦ ਹਿੰਦੂ-ਸਿੱਖ ਭਾਈਚਾਰਕ ਸਾਂਝ ਨੂੰ ਖ਼ਤਰਾ ਹੈ, ਇਹ ਜਾਣਨ ਲਈ ਇਹ ਵੀਡੀਓ ਦੇਖੋ,
ਰਿਪੋਰਟ- ਅਰਵਿੰਦ ਛਾਬੜਾ
ਐਡਿਟ- ਗੁਲਸ਼ਨ ਕੁਮਾਰ