ਇਹ ਮਾਂ ਆਪਣੀਆਂ ਧੀਆਂ ਲਈ ਮੌਤ ਮੰਗ ਰਹੀ ਹੈ, ਪਰ ਕਿਉਂ

ਵੀਡੀਓ ਕੈਪਸ਼ਨ, ਇਹ ਮਾਂ ਧੀਆਂ ਲਈ ਮੌਤ ਮੰਗ ਰਹੀ ਹੈ, ਪਰ ਆਖ਼ਿਰ ਕਿਉਂ
ਪ੍ਰਕਾਸ਼ਿਤ

ਹੇਮਾਬੇਨ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਪਿੰਡ ਵਨਸਾਡਾ ਵਿੱਚ ਰਹਿੰਦੇ ਹਨ ਅਤੇ ਆਪਣੀਆਂ 4 ਅਪਾਹਜ ਧੀਆਂ ਦੀ ਦੇਖਭਾਲ ਕਰ ਰਹੇ ਹਨ। ਉਹ ਆਪਣੀਆਂ ਧੀਆਂ ਲਈ ਮੌਤ ਮੰਗ ਰਹੇ ਹਨ।

ਹੇਮਾਬੇਨ ਮੁਤਾਬਕ ਵਿਆਹ ਤੋਂ ਬਾਅਦ ਹੀ ਉਹ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰ ਰਹੇ ਹਨ। ਉਹ ਆਪਣੇ ਪਰਿਵਾਰ ਦਾ ਸਾਥ ਮਜ਼ਦੂਰੀ ਕਰਕੇ ਦੇਣਾ ਚਾਹੁੰਦੇ ਹਨ, ਪਰ ਕਰ ਨਹੀਂ ਸਕੇ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਧੀਆਂ ਦਾ ਖ਼ਿਆਲ 24 ਘੰਟੇ ਅਤੇ ਸੱਤੇ ਦਿਨ ਰੱਖਣਾ ਪੈਂਦਾ ਹੈ।

ਹੇਮਾਬੇਨ ਦੇ ਪਤੀ ਸ਼ੰਕਰ ਕੁਝ ਸਾਲ ਪਹਿਲਾਂ ਧੀਆਂ ਨੂੰ ਹਸਪਤਾਲ ਲੈ ਕੇ ਗਏ ਸਨ, ਪਰ ਇਲਾਜ ਲਈ ਜ਼ਿਆਦਾ ਖ਼ਰਚੇ ਬਾਰੇ ਸੁਣ ਕੇ ਵਾਪਸ ਮੁੜ ਆਏ।

ਹੁਣ ਉਹ ਘਰ ਵਿੱਚ ਹੀ ਧੀਆਂ ਦੀ ਇਲਾਜ ਕਰ ਰਹੇ ਹਨ। ਸ਼ੰਕਰ ਨੇ ਕਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ, ਇਸ ਵਿੱਚ ਸਰਕਾਰ ਤੋਂ ਮਦਦ ਮੰਗੀ ਗਈ...ਪਰ ਅਜੇ ਤੱਕ ਕੋਈ ਸਹਾਇਤੀ ਨਹੀਂ ਮਿਲੀ। ਮਾਂ ਦੇ ਤੌਰ ਤੇ ਹੇਮਾਬੇਨ ਬਹੁਤ ਜ਼ਿਆਦਾ ਦਰਦ ਵਿੱਚੋਂ ਲੰਘ ਰਹੇ ਹਨ। ਉਨ੍ਹਾਂ ਨੂੰ ਮਦਦ ਦੀ ਆਸ ਹੈ।

(ਰਿਪੋਰਟ – ਪਰੇਸ਼ ਪਧਿਆਰ, ਪ੍ਰੀਤ ਗਰਾਲਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)