ਹਿਮਾਚਲ ਵਿਧਾਨ ਸਭਾ ਬਾਹਰ ਖ਼ਾਲਿਸਤਾਨ ਦੇ ਝੰਡੇ ਲੱਗਣ ਮਗਰੋਂ ਪ੍ਰਸ਼ਾਸਨ ਕੀ ਕਾਰਵਾਈ ਕਰ ਰਿਹਾ
ਪ੍ਰਕਾਸ਼ਿਤ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਗੇਟ ਦੇ ਬਾਹਰ ਖਾਲਿਸਤਾਨ ਦੇ ਝੰਡੇ ਲੱਗੇ ਮਿਲੇ। ਵਿਧਾਨ ਸਭਾ ਦੀ ਬਿਲਡਿੰਗ ਦੀ ਕੰਧ ਉੱਤੇ ਵੀ ਹਰੇ ਰੰਗ ਨਾਲ ਖਾਲਿਸਤਾਨ ਲਿਖਿਆ ਗਿਆ ਸੀ।
ਪੁਲਿਸ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਝੰਡੇ ਹਟਵਾਏ ਤੇ ਕੰਧਾਂ ਦੀ ਸਫ਼ਾਈ ਕਰਵਾਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੌਕੇ ’ਤੇ ਪਹੁੰਚੇ ਧਰਮਸ਼ਾਲਾ ਦੇ ਵਿਧਾਇਕ ਤੇ ਸੂਬੇ ਦੇ ਮੁੱਖ ਮੰਤਰੀ ਨੇ ਘਟਨਾ ਦੀ ਨਿੰਦਾ ਕੀਤੀ ਤੇ ਜਾਂਚ ਦਾ ਭਰੋਸਾ ਦਿੱਤਾ।
(ਵੀਡੀਓ – ਏਐੱਨਆਈ, ਐਡਿਟ – ਰਾਜਨ ਪਪਨੇਜਾ)