ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ’ਤੇ ਪਿਤਾ ਨੇ ਕਿਹਾ, ‘ਪੁੱਤ ਨੂੰ ਧੂਹ ਕੇ ਲੈ ਗਏ’
ਪ੍ਰਕਾਸ਼ਿਤ
ਦਿੱਲੀ ਵਿੱਚ ਭਾਜਪਾ ਆਗੂ ਤਜਿੰਦਰ ਪਾਲ ਬੱਗਾ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਦਿੱਲੀ ਦੇ ਜਨਕਪੁਰੀ ਪੁਲਿਸ ਸਟੇਸ਼ਨ ਲਿਜਾਇਆ ਗਿਆ।
ਬੱਗਾ ਦੇ ਪਿਤਾ ਮੁਤਾਬਕ ਸਵੇਰ ਵੇਲੇ ਪੰਜਾਬ ਪੁਲਿਸ ਦੀ ਟੀਮ ਉਨ੍ਹਾਂ ਦੇ ਘਰ ਆਈ ’ਤੇ ਲੈ ਗਈ।
‘ਆਪ ਐਕਸਪ੍ਰੈੱਸ’ ਦੇ ਟਵੀਟ ਮੁਤਾਬਕ ਪੰਜਾਬ ਪੁਲਿਸ ਨੇ ਬੱਗਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਟਵੀਟ ਮੁਤਾਬਕ ਬੱਗਾ ਖਿਲਾਫ਼ 1 ਅਪ੍ਰੈਲ ਨੂੰ ਮੋਹਾਲੀ ਵਿੱਚ ਅਰਵਿੰਦ ਕੇਜਰੀਵਾਲ ਖਿਲਾਫ਼ ਭੜਕਾਊ ਟਿੱਪਣੀ ਦੇਣ ਕਾਰਨ ਕੇਸ ਦਰਜ ਹੋਇਆ ਹੈ।
(ਵੀਡੀਓ - ਏਐੱਨਆਈ, ਐਡਿਟ - ਦੇਵੇਸ਼ ਸਿੰਘ)