ਦੋ ਵਕਤ ਦੀ ਰੋਟੀ ਲਈ ਈ-ਰਿਕਸ਼ਾ ਚਲਾ ਰਹੀ ਜੱਸੀ ਸਮਾਜ ਦੀ ਸੋਚ ਨੂੰ ਇੰਝ ਦੇ ਰਹੀ ਜਵਾਬ

ਵੀਡੀਓ ਕੈਪਸ਼ਨ, ਦੁੱਖਾਂ ਨਾਲ ਜੂਝਦੀ ਜੱਸੀ ਸਮਾਜ ਦੀ ਸੋਚ ਨੂੰ ਇੰਝ ਦੇ ਰਹੀ ਜਵਾਬ
ਪ੍ਰਕਾਸ਼ਿਤ

ਸੁਨਾਮ ਦੇ ਪਿੰਡ ਕੌਹਰੀਆਂ ਦੀ ਗੁਰਮੀਤ ਕੌਰ ਉਰਫ ਜੱਸੀ ਸੁਨਾਮ ਵਿੱਚ ਈ ਰਿਕਸ਼ਾ ਚਲਾਉਂਦੀ ਹੈ। ਜੱਸੀ ਨੇ ਅਜਿਹੇ ਕਿੱਤੇ ਵਿੱਚ ਆਪਣੀ ਥਾਂ ਬਣਾਈ ਹੈ ਜੋ ਆਮ ਤੌਰ ਉੱਤੇ ਮਰਦਾਂ ਦਾ ਕੰਮ ਸਮਝਿਆ ਜਾਂਦਾ ਹੈ।

ਜੱਸੀ ਈ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਢਿੱਡ ਭਰ ਰਹੀ ਹੈ। ਛੋਟੀ ਉਮਰ ਵਿੱਚ ਹੀ ਕਬੀਲਦਾਰੀ ਵਿੱਚ ਪਈ ਜੱਸੀ ਦੱਸਦੀ ਹੈ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਬਚਪਨ ਵਿੱਚ ਹੀ ਛੱਡ ਕੇ ਚਲੇ ਗਏ ਸੀ ਤੇ ਮਾਂ ਨੇ ਹੀ ਬੱਚਿਆ ਦਾ ਪਾਲਣ ਪੋਸ਼ਣ ਕੀਤਾ ਸੀ।

ਸਹੁਰਿਆ ਨੇ ਸਾਦਾ ਵਿਆਹ ਕਰਕੇ ਜੱਸੀ ਨੂੰ ਅਪਣਾਇਆ ਸੀ ਪਰ ਸਹੁਰੇ ਘਰ ਵਿੱਚ ਹਮੇਸ਼ਾਂ ਹੀ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

(ਬੀਬੀਸੀ ਪੰਜਾਬੀ ਇਹ ਪੂਰਾ ਮਹੀਨਾ ਹਰ ਐਤਵਾਰ ਇੱਕ ਅਜਿਹੀ ਔਰਤ ਦੀ ਕਹਾਣੀ ਦਿਖਾਏਗਾ, ਜਿਸ ਨੇ ਮਰਦ ਪ੍ਰਧਾਨ ਖੇਤਰ ਵਿੱਚ ਕਈ ਔਕੜਾਂ ਪਾਰ ਕਰਕੇ ਕੁਝ ਵੱਖਰਾ ਕੀਤਾ ਹੈ।)

(ਰਿਪੋਰਟ – ਸੁਖਚਰਨ ਪ੍ਰੀਤ, ਐਡਿਟ – ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)