‘ਰੇਹੜੀਆਂ ’ਤੇ ਹੀ ਮੁੱਖ ਮੰਤਰੀ ਨੂੰ ਵੋਟ ਪਾਈ, ਹੁਣ ‘ਜੁਗਾੜ’ ਕਹਿ ਕੇ ਬੰਦ ਕਰਵਾ ਰਹੇ’

ਵੀਡੀਓ ਕੈਪਸ਼ਨ, ‘ਰੇਹੜੀਆਂ ’ਤੇ ਹੀ ਮੁੱਖ ਮੰਤਰੀ ਨੂੰ ਵੋਟ ਪਾਈ, ਹੁਣ ‘ਜੁਗਾੜ’ ਕਹਿ ਕੇ ਬੰਦ ਕਰਵਾ ਰਹੇ’
ਪ੍ਰਕਾਸ਼ਿਤ

ਪੰਜਾਬ ਸਰਕਾਰ ਨੇ ਸੂਬੇ ਵਿੱਚ ਜੁਗਾੜੂ ਮੋਟਰਸਾਈਕਲ ਰੇਹੜੀਆਂ ਉੱਤੇ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਹੈ।

ਇਸੇ ਨੂੰ ਲੈ ਕੇ ਬਠਿੰਡਾ, ਮੋਗਾ ਅਤੇ ਜਗਰਾਓਂ ਵਿਖੇ ਇਨ੍ਹਾਂ ਜੁਗਾੜੂ ਵਾਹਨਾਂ ਦੇ ਚਾਲਕਾਂ ਨੇ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਆਪਣਾ ਪੱਖ ਰੱਖਿਆ।

ਪੰਜਾਬ ਵਿੱਚ ਮੋਟਰਸਾਈਕਲਾਂ ਦੇ ਪਿੱਛੇ ਰੇਹੜੀ ਲਗਾ ਕੇ ਬਣਾਏ ਗਏ ਇਨ੍ਹਾਂ ਜੁਗਾੜੂ ਵਾਹਨਾਂ ਖ਼ਿਲਾਫ਼ ਕਾਰਵਾਈ ਕਰਨ ਦੀ ਹਦਾਇਤ ਪੰਜਾਬ ਦੇ ਐਡੀਸ਼ਨਲ ਡੀਜੀਪੀ ਟ੍ਰੈਫ਼ਿਕ ਨੇ ਸੂਬੇ ਭਰ ਦੇ ਪੁਲਿਸ ਕਮਿਸ਼ਨਰਾਂ ਨੂੰ ਦਿੱਤੀ ਹੈ।

ਇਨ੍ਹਾਂ ਵਾਹਨਾਂ ਅਤੇ ਇਨ੍ਹਾਂ ਦੇ ਚਾਲਕਾਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਮੁਜ਼ਾਹਰੇ ਅਤੇ ਗੁੱਸਾ ਦਿਖ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਨੂੰ ਇਸ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।

(ਰਿਪੋਰਟ – ਜਸਬੀਰ ਸ਼ੇਤਰਾ, ਐਡਿਟ – ਸ਼ਾਹਨਵਾਜ਼ ਅਹਿਮਦ)

ਅਪਡੇਟ - ਪੰਜਾਬ ਸਰਕਾਰ ਨੇ ਬਾਅਦ ਵਿੱਚ ਅਜਿਹੇ ਵਾਹਨਾਂ ਖ਼ਿਲਾਫ਼ ਕਾਰਵਾਈ ਕਰਨ ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਬਕਾਇਦਾ ਇਸ ਬਾਬਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)