ਪੰਜਾਬ ਦਾ ‘ਆਦਰਸ਼ ਪਿੰਡ’ ਜਿਸ ਨੂੰ ਮਿਲ ਰਿਹਾ ਮੋਦੀ ਤੋਂ ਐਵਾਰਡ
ਸੰਗਰੂਰ ਜ਼ਿਲ੍ਹੇ ਦੇ ਪਿੰਡ ਭੁਟਾਲ ਕਲਾਂ ਵਿੱਚ ਥਾਂ-ਥਾਂ ਸੀਸੀਟੀਵੀ ਕੈਮਰੇ, ਏਸੀ ਬੱਸ ਅੱਡਾ, ਜਿਮ, ਲਾਈਬ੍ਰੇਰੀ ਅਤੇ ਪਿੰਡ ਦੇ ਆਪਣੇ ਮੈਰਿਜ ਪੈਲੇਸ ਤੋਂ ਇਲਾਵਾ ਹਰ ਮੁੱਢਲੀ ਸਹੂਲਤ ਮੌਜੂਦ ਹੈ। ਇਨ੍ਹਾਂ ਸਹੂਲਤਾਂ ਤੇ ਪਿੰਡ ਦੇ ਬਹੁਪੱਖੀ ਵਿਕਾਸ ਸਦਕਾ ਹੀ ਪਿੰਡ ਨੂੰ ਭਾਰਤ ਸਰਕਾਰ ਨੇ ਕੌਮੀ ਐਵਾਰਡ ਲਈ ਚੁਣਿਆ ਹੈ।
ਵਿਆਹਾਂ ਉੱਤੇ ਜ਼ਿਆਦਾ ਖ਼ਰਚਾ ਕਰਨ ਤੋਂ ਵਾਂਝੇ ਪਿੰਡ ਵਾਸੀਆਂ ਲ਼ਈ ਮੈਰਿਜ ਪੈਲੇਸ ਇੱਕ ਵਰਦਾਨ ਸਾਬਤ ਹੋਇਆ ਹੈ। ਇਸ ਆਦਰਸ਼ ਪਿੰਡ ਦੇ ਵਿਕਾਸ ਦੀ ਗਵਾਹੀ ਖ਼ੁਦ ਪਿੰਡ ਵਾਸ ਭਰਦੇ ਹਨ।
ਕੇਂਦਰ ਸਰਕਾਰ ਦੇ ਪੰਚਾਇਤੀ ਰਾਹ ਮੰਤਰਾਲੇ ਵੱਲੋਂ ਕੌਮੀ ਐਵਾਰਡ ਲਈ ਇਸ ਪਿੰਡ ਨੂੰ ਚੁਣਿਆ ਗਿਆ ਹੈ। ਮੰਤਰਾਲੇ ਵੱਲੋਂ ਇਹ ਐਵਾਰਡ ਹਰ ਸਾਲ ਪੰਚਾਇਤਾਂ ਦੀ ਕਾਰਗੁਜ਼ਾਰੀ ਦੇ ਅਧਾਰ ’ਤੇ ਦਿੱਤਾ ਜਾਂਦਾ ਹੈ।ਪਿੰਡ ਦੇ ਸਰਪੰਚ ਮੁਤਾਬਕ ਭਾਰਤ ਸਰਕਾਰ ਵੱਲੋਂ ਮਿਲਣ ਵਾਲੇ ਐਵਾਰਡ ਨਾਲ ਹਰ ਪਿੰਡ ਵਾਸੀ ਦਾ ਮਾਣ ਵਧਿਆ ਹੈ।
ਨਾਲ ਲੱਗਦੇ ਪਿੰਡਾਂ ਤੋਂ ਏਸੀ ਲਾਈਬ੍ਰੇਰੀ ਵਿੱਚ ਪੜ੍ਹਨ ਲਈ ਆਉਂਦੇ ਨੌਜਵਾਨਾਂ ਨੇ ਵੀ ਆਪਣਾ ਤਜਰਬਾ ਸਾਂਝਾ ਕੀਤਾ। ਪਿੰਡ ਵਾਸੀ ਇਸ ਗੱਲੋਂ ਵੀ ਖ਼ੁਸ਼ ਹਨ ਕਿ ਪਿੰਡ ਦੇ ਵਿਕਾਸ ਉੱਤੇ ਪੈਸਾ ਸਹੀ ਢੰਗ ਨਾਲ ਖ਼ਰਚ ਹੋ ਰਿਹਾ ਹੈ।
ਕੇਂਦਰ ਸਰਕਾਰ ਵੱਲੋਂ ਪਿੰਡ ਨੂੰ ਐਵਾਰਡ ਵਰਚੂਅਲ ਕਾਨਫਰੰਸਿੰਗ ਰਾਹੀਂ 24 ਅਪ੍ਰੈਲ ਨੂੰ ਦਿੱਤਾ ਜਾਵੇਗਾ।
(ਰਿਪੋਰਟ – ਸੁਖਚਰਨ ਪ੍ਰੀਤ, ਐਡਿਟ – ਅਸਮਾ ਹਾਫ਼ਿਜ਼)