ਸਵੀਡਨ : ਕੁਰਾਨ ਸਾੜਨ ਕਰਕੇ ਜ਼ੋਰਦਾਰ ਹੰਗਾਮਾ, ਪੁਲਿਸ ਵਾਲੇ ਵੀ ਜ਼ਖ਼ਮੀ

ਵੀਡੀਓ ਕੈਪਸ਼ਨ, ਸਵੀਡਨ : ਕੁਰਾਨ ਸਾੜਨ ਕਰਕੇ ਜ਼ੋਰਦਾਰ ਹੰਗਾਮਾ, ਪੁਲਿਸ ਵਾਲੇ ਵੀ ਜ਼ਖ਼ਮੀ
ਪ੍ਰਕਾਸ਼ਿਤ

ਸਵੀਡਨ ’ਚ ਕੁਰਾਨ ਨੂੰ ਸਾੜਨ ਦੀਆਂ ਘਟਨਾਵਾਂ ਉੱਤੇ ਸਾਊਦੀ ਅਰਬ ਨੇ ਸਖ਼ਤ ਨਾਰਾਜ਼ਗੀ ਜਤਾਈ ਹੈ। ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਇਸ ਉੱਤੇ ਬਿਆਨ ਜਾਰੀ ਕੀਤਾ ਹੈ।

ਉਨ੍ਹਾਂ ਕਿਹਾ ਹੈ ਕਿ "ਵਿਦੇਸ਼ ਮੰਤਰਾਲਾ ਪਵਿੱਤਰ ਕੁਰਾਨ ਅਤੇ ਮੁਸਲਮਾਨਾਂ ਦੇ ਨਾਲ ਜਾਣ ਬੁਝ ਕੇ ਕੀਤੀ ਗਈ ਬੇਅਬਦੀ ਅਤੇ ਇਸ ਨੂੰ ਉਕਸਾਉਣ ਲਈ ਸਾਊਦੀ ਅਰਬ ਦੀ ਨਿੰਦਾ ਨੂੰ ਦਰਜ ਕਰਵਾ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ, "ਸਾਊਦੀ ਅਰਬ ਸੰਵਾਦ, ਸਹਿਣਸ਼ੀਲਤਾ, ਸਹਿ-ਅਸਤਿਤਵ ਫ਼ੈਲਾਉਣ ਦੀਆਂ ਪੁਖ਼ਤਾ ਕੋਸ਼ਿਸ਼ਾਂ ਦੇ ਮਹੱਤਵ ਉੱਤੇ ਜ਼ੋਰ ਦਿੰਦਾ ਹੈ। ਨਾਲ ਹੀ ਨਫ਼ਰਤ, ਚਰਮਪੰਥ ਅਤੇ ਸਾਰੇ ਧਰਮਾਂ ਅਤੇ ਪਵਿੱਤਰ ਅਸਥਾਨਾਂ ਦੇ ਦੁਰਵਿਵਹਾਰ ਨੂੰ ਤਿਆਗਣ ਦਾ ਸਮਰਥਨ ਕਰਦਾ ਹੈ।"

ਸਵੀਡਨ ਦੇ ਕੌਮੀ ਪੁਲਿਸ ਮੁਖੀ ਏਂਡਸ਼ ਟੂਨਬੇਰੀ ਨੇ ਕਿਹਾ ਕਿ "ਅਸੀਂ ਇਸ ਤੋਂ ਪਹਿਲਾਂ ਵੀ ਹਿੰਸਕ ਦੰਗੇ ਦੇਖੇ ਹਨ ਪਰ ਇਹ ਕੁਝ ਹੋਰ ਹੈ।"

(ਰਿਪੋਰਟ – ਟੀਮ ਬੀਬੀਸੀ, ਐਡਿਟ – ਸ਼ਾਹਨਵਾਜ਼ ਅਹਿਮਦ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)