ਹਰਿਆਣਾ ਦਾ ਇਨਕਲਾਬ ਮੰਦਰ, ਜਿੱਥੇ ਦੇਵਤੇ ਨਹੀਂ ਅਜ਼ਾਦੀ ਦੇ ਘੁਲਾਟੀਏ ਪੂਜੇ ਜਾਂਦੇ ਹਨ
ਪ੍ਰਕਾਸ਼ਿਤ
ਹਰਿਆਣਾ ਦੇ ਯਮੁਨਾਨਗਰ ਦੇ ਪਿੰਡ ਗੁਮਥਲਾ ਰਾਓ ਵਿੱਚ ਬਣਾਇਆ ਗਿਆ ਹੈ ਇਹ ਇਨਕਲਾਬ ਮੰਦਰ। ਇਸ ਮੰਦਰ ਦਾ ਨਿਰਮਾਣ 21 ਸਾਲ ਪਹਿਲਾਂ ਭਗਤ ਸਿੰਘ ਦਾ ਬੁੱਤ ਲਗਾ ਕੇ ਕੀਤਾ ਗਿਆ ਸੀ। ਇੱਥੇ ਭਗਤ ਸਿੰਘ, ਸੁਖਦੇਵ, ਰਾਜਗੁਰੂ ਤੋਂ ਇਲਾਵਾ ਹੋਰ ਵੀ ਕਈ ਬੁੱਤ ਲਗਾਏ ਗਏ ਹਨ। ਪਿੰਡ ਵਾਲਿਆਂ ਮੁਤਾਬਕ ਇਸ ਪਿੰਡ ’ਚ ਹੋਰ ਕੋਈ ਮੰਦਰ ਨਹੀਂ ਹੈ ਅਤੇ ਪਿੰਡ ਵਿੱਚ ਵਸਦੇ ਵੱਖ ਵੱਖ ਧਰਮਾਂ ਦੇ ਲੋਕ ਇਸ ਮੰਦਰ ’ਚ ਨਤਮਸਤਕ ਹੁੰਦੇ ਹਨ।
ਰਿਪੋਰਟ- ਕਮਲ ਸੈਣੀ
ਐਡਿਟ- ਰਾਜਨ ਪਪਨੇਜਾ