ਇਹ ਪੰਜਾਬਣ ਬਾਊਂਸਰ ਝਿਜਕ ਨੂੰ ਪਾਸੇ ਕਰਕੇ ਵੱਡੀ ਹਸਤੀਆਂ ਦੀ ਸੁਰੱਖਿਆ ਦਿੰਦੀ ਹੈ
ਪ੍ਰਕਾਸ਼ਿਤ
ਲੁਧਿਆਣਾ ਦੀ ਰਹਿਣ ਵਾਲੀ ਪ੍ਰੀਤ ਇੱਕ ਬਾਉਂਸਰ ਹੈ ਤੇ ਉਹ ਕਈ ਪੰਜਾਬੀ ਗਾਇਕਾਂ ਨੂੰ ਸਕਿਊਰਿਟੀ ਮੁਹੱਈਆ ਕਰਵਾਉਂਦੀ ਹੈ। ਪ੍ਰੀਤ ਹੁਣ ਹੋਰ ਵੀ ਕੁੜੀਆਂ ਨੂੰ ਇਸਦੀ ਟ੍ਰੇਨਿੰਗ ਦੇ ਰਹੀ ਹੈ।
ਉਹ ਖ਼ੁਦ ਇਸ ਪੇਸ਼ੇ ਵਿੱਚ ਕਿਵੇਂ ਆਏ ਤੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਇਹ ਸਾਰੇ ਤਜਰਬੇ ਉਨ੍ਹਾਂ ਨੇ ਬੀਬੀਸੀ ਪੰਜਾਬੀ ਨਾਲ ਸਾਂਝੇ ਕੀਤੇ।
(ਬੀਬੀਸੀ ਪੰਜਾਬੀ ਇਹ ਪੂਰਾ ਮਹੀਨਾ ਹਰ ਐਤਵਾਰ ਇੱਕ ਅਜਿਹੀ ਔਰਤ ਦੀ ਕਹਾਣੀ ਦਿਖਾਏਗਾ, ਜਿਸ ਨੇ ਮਰਦ ਪ੍ਰਧਾਨ ਖੇਤਰ ਵਿੱਚ ਕਈ ਔਕੜਾਂ ਪਾਰ ਕਰਕੇ ਕੁਝ ਵੱਖਰਾ ਕੀਤਾ ਹੈ।)
ਰਿਪੋਰਟ- ਗੁਰਮਿੰਦਰ ਗਰੇਵਾਲ
ਐਡਿਟ- ਰਾਜਨ ਪਪਨੇਜਾ