ਭਾਰਤੀ ਪੰਜਾਬ ’ਚ ਸ਼ਾਹਬਾਜ਼ ਸ਼ਰੀਫ਼ ਦਾ ਜੱਦੀ ਪਿੰਡ, ਪਿੰਡਵਾਸੀਆਂ ਨੇ ਸ਼ਾਹਬਾਜ਼ ਨੂੰ ਕੀਤੀ ਇਹ ਅਪੀਲ

ਵੀਡੀਓ ਕੈਪਸ਼ਨ, ਭਾਰਤੀ ਪੰਜਾਬ ’ਚ ਸ਼ਾਹਬਾਜ਼ ਸ਼ਰੀਫ਼ ਦਾ ਜੱਦੀ ਪਿੰਡ, ਪਿੰਡਵਾਸੀਆਂ ਨੇ ਸ਼ਾਹਬਾਜ਼ ਨੂੰ ਕੀਤੀ ਇਹ ਅਪੀਲ
ਪ੍ਰਕਾਸ਼ਿਤ

ਸ਼ਾਹਬਾਜ਼ ਸ਼ਰੀਫ਼ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਸ਼ਾਹਬਾਜ਼ ਸ਼ਰੀਫ਼ ਭਾਰਤੀ ਪੰਜਾਬ ਦੇ ਜਾਤੀ ਉਮਰਾ ਪਿੰਡ ਨਾਲ ਸੰਬੰਧ ਰੱਖਦੇ ਹਨ।

ਜਾਤੀ ਉਮਰਾ ਪਿੰਡ ਦੇ ਲੋਕ ਸ਼ਾਹਬਾਜ਼ ਸ਼ਰੀਫ਼ ਦੇ ਪ੍ਰਧਾਨ ਮੰਤਰੀ ਬਣਨ ’ਤੇ ਕਾਫ਼ੀ ਖੁਸ਼ ਹਨ। ਪਿੰਡਵਾਸੀ ਉਮੀਦ ਕਰਦੇ ਹਨ ਕਿ ਉਨ੍ਹਾਂ ਦੇ ਪਿੰਡ ਦਾ ਹੁਣ ਹੋਰ ਵਿਕਾਸ ਹੋਵੇਗਾ।

ਸਾਲ 2013 ’ਚ ਸ਼ਾਹਬਾਜ਼ ਸ਼ਰੀਫ਼ ਆਪਣੇ ਪਰਿਵਾਰ ਨਾਲ ਇਸ ਪਿੰਡ ’ਚ ਆਏ ਸਨ। ਉਸ ਵੇਲੇ ਇਸ ਪਿੰਡ ਦਾ ਕਾਫ਼ੀ ਵਿਕਾਸ ਤਤਕਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕਰਵਾਇਆ ਗਿਆ ਸੀ।

ਹੁਣ ਪਿੰਡ ਵਾਲਿਆਂ ਦੀ ਇੱਛਾ ਹੈ ਕਿ ਸ਼ਾਹਬਾਜ਼ ਇੱਕ ਵਾਰ ਫਿਰ ਆਪਣੇ ਪਿੰਡ ਆਉਣ।

ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)