ਇਮਰਾਨ ਦੇ ਸਮਰਥਕਾਂ ਦਾ ਲਾਹੌਰ ’ਚ ਅਮਰੀਕਾ ਦਾ ਜ਼ਿਕਰ ਕਰਦਿਆਂ ਮੁਜ਼ਾਹਰਾ
ਪ੍ਰਕਾਸ਼ਿਤ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਵੱਲੋਂ ਲਾਹੌਰ ਦੇ ਲਿਬਰਟੀ ਚੌਂਕ ਵਿੱਚ 10 ਅਪ੍ਰੈਲ ਦੀ ਰਾਤ ਨੂੰ ਮੁਜ਼ਾਹਰਾ ਕੀਤਾ ਗਿਆ।
ਇਮਰਾਨ ਦੇ ਹੱਕ ਵਿੱਚ ਹੋਏ ਇਸ ਮੁਜ਼ਾਹਰੇ ਵਿੱਚ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ। ਇਸ ਦੌਰਾਨ ਇਨ੍ਹਾਂ ਵਰਕਰਾਂ ਵੱਲੋਂ ਅਮਰੀਕਾ ਖ਼ਿਲਾਫ਼ ਨਾਅਰੇ ਲਗਾਏ ਗਏ।
(ਰਿਪੋਰਟ – ਅਲੀ ਕਾਜ਼ਮੀ, ਐਡਿਟ – ਰਾਜਨ ਪਪਨੇਜਾ)