ਮੰਨਤ ਨੂਰ ਇੰਟਰਵਿਊ: ਲੌਂਗ ਲਾਚੀ ਵਾਲੀ ਗਾਇਕਾ ਨੂੰ ਮਿਊਜ਼ਿਕ ਕੰਪਨੀਆਂ ਨੇ ਨਜ਼ਰਅੰਦਾਜ਼ ਕਿਉਂ ਕੀਤਾ

ਵੀਡੀਓ ਕੈਪਸ਼ਨ, ਲੌਂਗ ਲਾਚੀ ਗੀਤ ਵਾਲੀ ਗਾਇਕਾ ਨੂੰ ਮਿਊਜ਼ਿਕ ਕੰਪਨੀਆਂ ਨੇ ਨਜ਼ਰ ਅੰਦਾਜ਼ ਕਿਉਂ ਕੀਤਾ
ਪ੍ਰਕਾਸ਼ਿਤ

ਲੌਂਗ ਲਾਚੀ ਗੀਤ ਨਾਲ ਪੰਜਾਬੀ ਗੀਤਾਂ ਨੂੰ ਚਾਹੁਣ ਵਾਲਿਆਂ ਵਿਚਾਲੇ ਮਸ਼ਹੂਰ ਹੋਈ ਗਾਇਕਾ ਮੰਨਤ ਨੂਰ ਆਪਣਾ ਨਵਾਂ ਗੀਤ ‘ਥਾਰ’ ਲੈ ਕੇ ਆਏ ਹਨ। ਇਸੇ ਗੀਤ ਬਹਾਨੇ ਉਨ੍ਹਾਂ ਪੰਜਾਬੀ ਸੰਗੀਤ ਜਗਤ, ਗੀਤਕਾਰੀ, ਗਾਇਕੀ ਅਤੇ ਹੋਰ ਪਹਿਲੂਆਂ ਉੱਤੇ ਗੱਲਬਾਤ ਕੀਤੀ ਹੈ।

ਫ਼ਿਲਮ ਲੌਂਗ ਲਾਚੀ ਦੇ ਟਾਇਟਲ ਗੀਤ ਨੂੰ ਗਾ ਕੇ ਮਸ਼ਹੂਰੀ ਖੱਟਣ ਵਾਲੀ ਮੰਨਤ ਨੂਰ ਨੂੰ ਮਲਾਲ ਹੈ ਕਿ ਸੰਗੀਤਕ ਕੰਪਨੀਆਂ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਹੈ।

ਬੀਬੀਸੀ ਪੰਜਾਬੀ ਨਾਲ ਮੰਨਤ ਨੂਰ ਦੀ ਖ਼ਾਸ ਗੱਲਬਾਤ ਦੇਖੋ।

(ਰਿਪੋਰਟ – ਤਾਹਿਰਾ ਭਸੀਨ, ਐਡਿਟ – ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)