ਸ਼੍ਰੀ ਲੰਕਾ: ਮਹਿੰਗਾਈ ਦੀ ਮਾਰ ਕਾਰਨ ਸੁਆਣੀਆਂ ਲਈ ਘਰ ਚਲਾਉਣਾ ਹੋਇਆ ਦੁੱਭਰ
ਪ੍ਰਕਾਸ਼ਿਤ
ਪਿਛਲੇ ਦਿਨਾਂ ਤੋਂ ਸ਼੍ਰੀ ਲੰਕਾ ਵਿੱਚ ਮਹਿੰਗਾਈ ਸਿਖਰਾਂ ਨੂੰ ਛੂਹ ਰਹੀ ਹੈ। ਬਹੁਤ ਸਾਰੇ ਲੋਕ ਉੱਥੋਂ ਪਰਵਾਸ ਕਰਕੇ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਅਜਿਹੀ ਕੋਸ਼ਿਸ਼ ਕਰਦੇ ਕਈ ਲੋਕਾਂ ਨੂੰ ਭਾਰਤੀ ਤਟ ਰਕਸ਼ਕਾਂ ਵੱਲੋਂ ਹਿਰਾਸਤ ਵਿੱਚ ਵੀ ਲਿਆ ਗਿਆ।
ਮਹਿੰਗਾਈ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕੋਲੰਬੋ ਦੇ ਮੋਦਾਰਾ ਵਿੱਚ ਰਹਿਣ ਵਾਲੇ ਜਯਾਰਾਨੀ ਖਾਣੇ ਦਾ ਇੱਕ ਛੋਟਾ ਕਾਰੋਬਾਰ ਚਲਾਉਂਦੇ ਸਨ। ਹੁਣ ਉਹ ਕਹਿੰਦੇ ਹਨ ਕਿ ਬਿਜਲੀ ਕੱਟਾਂ ਅਤੇ ਰਸੋਈ ਗੈਸ ਦੀ ਕਮੀ ਨੇ ਉਨ੍ਹਾਂ ਦੇ ਕਾਰੋਬਾਰ 'ਤੇ ਬਹੁਤ ਅਸਰ ਤੇ ਦਬਾਅ ਪਾਇਆ ਹੈ।
ਐਡਿਟ- ਅਸਮਾ ਹਾਫਿਜ਼