ਪਾਕਿਸਤਾਨ: 74 ਸਾਲ ਬਾਅਦ ਆਪਣੇ ਪਿੰਡ ਪੁੱਜੇ ਸਿੱਕਾ ਖ਼ਾਨ, ਭਰਾ ਨੂੰ ਮਿਲ ਕੇ ਕੀ ਬੋਲੇ
ਪ੍ਰਕਾਸ਼ਿਤ
1947 ਵਿੱਚ ਵੰਡ ਮਗਰੋਂ ਆਪਣੇ ਪਰਿਵਾਰ ਤੋਂ ਵਿਛੜੇ ਸਿੱਕਾ ਖਾਨ (ਹਬੀਬ) ਅਟਾਰੀ ਸਰਹੱਦ ਰਸਤੇ ਆਪਣੇ ਭਰਾ ਮੁਹੰਮਦ ਸੱਦੀਕ ਨੂੰ ਮਿਲਣ ਪਾਕਿਸਤਾਨ ਪਹੁੰਚ ਗਏ ਹਨ। ਬਾਰਡਰ ‘ਤੇ ਸਿੱਕਾ ਖ਼ਾਨ ਦੇ ਭਰਾ ਅਤੇ ਹੋਰ ਰਿਸ਼ਤੇਦਾਰ ਉਨ੍ਹਾਂ ਨੂੰ ਲੈਣ ਪਹੁੰਚੇ ਹੋਏ ਸਨ। ਉਸ ਮਗਰੋਂ ਸਿੱਕਾ ਖ਼ਾਨ ਆਪਣੇ ਭਰਾ ਨਾਲ ਫ਼ੈਸਲਾਬਾਦ ਵਿੱਚ ਪੈਂਦੇ ਪਿੰਡ ਬੋਗਰਾਂ ਪਹੁੰਚੇ ਅਤੇ ਜਿੱਥੇ ਮੁਹੰਮਦ ਸੱਦੀਕ ਦੇ ਪੂਰੇ ਪਰਿਵਾਰ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਰਿਪੋਰਟ- ਅਲੀ ਕਾਜ਼ਮੀ
ਐਡਿਟ- ਅਸਮਾ ਹਾਫ਼ਿਜ਼