ਮੋਗਾ ’ਚ ਨਾਬਾਲਗ ਦੀ ਨਸ਼ੇ ਕਾਰਨ ਮੌਤ, ਨਵੇਂ ਮੁੱਖ ਮੰਤਰੀ ਭਗਵੰਤ ਨੂੰ ਗੁਹਾਰ

ਵੀਡੀਓ ਕੈਪਸ਼ਨ, ਮੋਗਾ ’ਚ ਨਾਬਾਲਗ ਦੀ ਨਸ਼ੇ ਕਾਰਨ ਮੌਤ, ਨਵੇਂ ਮੁੱਖ ਮੰਤਰੀ ਭਗਵੰਤ ਨੂੰ ਗੁਹਾਰ
ਪ੍ਰਕਾਸ਼ਿਤ

ਮੋਗਾ ਦੇ ਇੱਕ ਨਾਬਾਲਗ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਵਿੱਤੀ ਤੌਰ ’ਤੇ ਕਮਜ਼ੋਰ ਪਰਿਵਾਰ ਨੂੰ ਪੁੱਤਰ ਦੀ ਮੌਤ ਨੇ ਝੰਜੋੜ ਕੇ ਰੱਖ ਦਿੱਤਾ ਹੈ।

ਘਰ ਦੇ ਇਕੱਲੇ ਕਮਾਊ ਪੁੱਤ ਦੇ ਜਾਣ ਨਾਲ ਮਾਪਿਆਂ ਦਾ ਬੁਰਾ ਹਾਲ ਹੈ। ਪਰਿਵਾਰ ਤੇ ਰਿਸ਼ਤੇਦਾਰ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ।

ਉਧਰ ਪੁਲਿਸ ਆਪਣੀ ਜਾਂਚ ‘ਚ ਲੱਗੀ ਹੋਈ ਹੈ ਅਤੇ ਮੋਗਾ ਦੀ ਵਿਧਾਇਕ ਡਾ. ਅਮਨਦੀਪ ਪੀੜਤ ਪਰਿਵਾਰ ਦੀ ਸਾਰ ਲੈਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨਸ਼ਿਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਸਖ਼ਤੀ ਦੀ ਗੱਲ ਆਖੀ ਹੈ।

(ਰਿਪੋਰਟ – ਜਸਬੀਰ ਸ਼ੇਤਰਾ, ਐਡਿਟ – ਅਸਮਾ ਹਾਫ਼ਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)