ਕੋਚਿੰਗ ਤੋਂ ਵਾਂਝੀ ਰਹੀ ਫਤਿਹਗੜ੍ਹ ਸਾਹਿਬ ਦੀ ਖਿਡਾਰਨ, ਹੁਣ ਕੁੜੀਆਂ ਨੂੰ ਮੁਫ਼ਤ ਟਰੇਨਿੰਗ ਦਿੰਦੀ ਹੈ

ਵੀਡੀਓ ਕੈਪਸ਼ਨ, ਕੋਚਿੰਗ ਤੋਂ ਵਾਂਝੀ ਰਹੀ ਖਿਡਾਰਨ, ਹੁਣ ਕੁੜੀਆਂ ਨੂੰ ਮੁਫ਼ਤ ਟ੍ਰੇਨਿੰਗ ਦਿੰਦੀ ਹੈ
ਪ੍ਰਕਾਸ਼ਿਤ

ਮਨੀਸ਼ਾ ਰਾਣਾ ਕੁੜੀਆਂ ਨੂੰ ਖੇਡਾਂ ਲਈ ਮੁਫ਼ਤ ਕੋਚਿੰਗ ਦਿੰਦੇ ਹਨ। ਫਤਿਹਗੜ੍ਹ ਸਾਹਿਬ ਦੇ ਪਿੰਡ ਸੰਘੋਲ ਦੇ ਆਮ ਪਰਿਵਾਰ ਦੀ ਮਨੀਸ਼ਾ ਰੈਸਲਿੰਗ ਕਰਦੇ ਸਨ।

ਕਈ ਮੁਕਾਬਲੇ ਜਿੱਤ ਚੁੱਕੇ ਮਨੀਸ਼ਾ ਨੂੰ ਉਸ ਸਮੇਂ ਕੋਚ ਨਾ ਮਿਲਣ ਕਰਕੇ ਨਾਮੋਸ਼ੀ ਹੋਈ। ਇਸੇ ਨੂੰ ਧਿਆਨ ’ਚ ਰੱਖਦਿਆਂ ਮਨੀਸ਼ਾ ਨੇ ਕੁੜੀਆਂ ਨੂੰ ਟ੍ਰੇਨਿੰਗ ਦੇਣ ਦਾ ਫ਼ੈਸਲਾ ਕੀਤਾ।

ਮਨੀਸ਼ਾ ਕੋਲ ਕੋਚਿੰਗ ਲਈ ਆਉਂਦੀਆਂ ਕੁੜੀਆਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਹਨ। ਮਨੀਸ਼ਾ ਦੀ ਦਾਦੀ ਨੂੰ ਉਨ੍ਹਾਂ ’ਤੇ ਮਾਣ ਹੈ।

(ਰਿਪੋਰਟ - ਗੁਰਮਿੰਦਰ ਗਰੇਵਾਲ, ਐਡਿਟ - ਅਸਮਾ ਹਾਫ਼ਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)