ਪੰਜਾਬ ਚੋਣਾਂ: ਪਹਿਲੀ ਵਾਰ ਵਿਧਾਨ ਸਭਾ ਪਹੁੰਚੀਆਂ 10 ਬੀਬੀਆਂ ਨੂੰ ਜਾਣੋ

ਵੀਡੀਓ ਕੈਪਸ਼ਨ, ਪਹਿਲੀ ਵਾਰ ਸਦਨ ਪਹੁੰਚੀਆਂ 10 ਬੀਬੀਆਂ ਨੂੰ ਜਾਣੋ
ਪ੍ਰਕਾਸ਼ਿਤ

ਪੰਜਾਬ ਦੇ ਚੋਣ ਨਤੀਜਿਆਂ ਨੇ ਇਸ ਵਾਰ ਇੱਕ ਨਵਾਂ ਹੀ ਇਤਿਹਾਸ ਰਚਿਆ ਹੈ। ਰਵਾਇਤੀ ਪਾਰਟੀਆਂ ਤੇ ਵੱਡੇ ਆਗੂਆਂ ਨੂੰ ਪਛਾੜਦੇ ਹੋਏ ਆਮ ਆਦਮੀ ਪਾਰਟੀ ਨੇ 92 ਸੀਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਹੈ।

ਇਨ੍ਹਾਂ ਵਿੱਚ ਔਰਤਾਂ ਦੀ ਹਿੱਸੇਦਾਰੀ ਵੀ ਚੰਗੀ ਹੈ। ਆਮ ਆਦਮੀ ਪਾਰਟੀ ਦੀਆਂ 11 ਔਰਤ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ ਜਿਨ੍ਹਾਂ ਵਿੱਚੋਂ 9 ਅਜਿਹੀਆਂ ਬੀਬੀਆਂ ਹਨ ਜੋ ਪਹਿਲੀ ਵਾਰ ਵਿਧਾਨ ਸਭਾ ਵਿੱਚ ਬੈਠਣਗੀਆਂ। ਹਾਲਾਂਕਿ ਜਗਰਾਓਂ ਤੋਂ ਸਰਬਜੀਤ ਕੌਰ ਮਾਣੂਕੇ ਤੇ ਮਲੌਟ ਤੋਂ ਡਾ. ਬਲਜਿੰਦਰ ਕੌਰ ਦੂਜੀ ਵਾਰ ਵਿਧਾਇਕ ਚੁਣੇ ਗਏ ਹਨ।

ਇਸ ਤੋਂ ਇਲਾਵਾ ਕਾਂਗਰਸ ਅਤੇ ਅਕਾਲੀ ਦਲ ਵਿੱਚੋਂ 1-1 ਮਹਿਲਾ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ। ਦੀਨਾਨਗਰ ਤੋਂ ਕਾਂਗਰਸ ਦੇ ਅਰੁਣਾ ਚੌਧਰੀ ਜਿੱਤੇ ਹਨ ਜੋ ਪਿਛਲੀ ਸਰਕਾਰ ਵਿੱਚ ਮੰਤਰੀ ਵੀ ਰਹੇ ਹਨ।

ਅਕਾਲੀ ਦਲ ਦੇ ਮਜੀਠਾ ਤੋਂ ਚੁਣੇ ਗਏ ਗਨੀਵ ਕੌਰ ਨਵਾਂ ਚਿਹਰਾ ਹਨ... ਗੱਲ ਉਨ੍ਹਾਂ 10 ਚਿਹਰਿਆਂ ਦੀ ਕਰਦੇ ਹਾਂ ਜੋ ਪਹਿਲੀ ਵਾਰ ਵਿਧਾਇਕ ਚੁਣੇ ਗਏ ਹਨ।

(ਰਿਪੋਰਟ - ਪ੍ਰਿਅੰਕਾ ਧੀਮਾਨ, ਐਡਿਟ - ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)