ਯੂਕਰੇਨ ਰੂਸ ਜੰਗ: ਨਾਟੋ ਦਾ ਬੋਇੰਗ ਜਹਾਜ਼ ਵਾਲਾ ਰਾਡਾਰ ਕਿਵੇਂ ਕਰ ਰਿਹਾ ਅਸਮਾਨ ਵਿਚ ਕੰਮ
ਪ੍ਰਕਾਸ਼ਿਤ
ਉਹ ਜਹਾਜ਼ ਜਿਸ ਰਾਹੀਂ ਉਹ ਅਸਮਾਨ ਦੀ ਨਿਗਰਾਨੀ ਕਰਦਾ ਹੈ। ਬੀਬੀਸੀ ਦੀ ਟੀਮ ਬੋਇੰਗ-707 ਵਿੱਚ ਚੜ੍ਹੀ, ਇਹ ਆਮ ਯਾਤਰੀ ਜਹਾਜ਼ ਨਹੀਂ ਹੈ। ਇਸ ਵਿੱਚ ਕੋਈ ਵੀ ਖਿੜਕੀ ਨਹੀਂ ਹੈ। ਇਹ ਅਸਲ ਵਿੱਚ ਫਲਾਇੰਗ ਦਫਤਰ ਹੈ।
ਨਾਟੋ 30 ਮੁਲਕਾਂ ਦਾ ਫੌਜੀ ਗਠਜੋੜ ਹੈ। ਇੱਥੋਂ ਨਾਟੋ ਮੁਲਕਾਂ ਦੇ ਅਸਮਾਨ ਉੱਤੇ ਨਜ਼ਰ ਰੱਖੀ ਜਾਂਦੀ ਹੈ। ਜੇਕਰ ਅਣਪਛਾਤਾ ਜਹਾਜ਼ ਨਾਟੋ ਦੇ ਏਅਰਸਪੇਸ ਵਿੱਚ ਦਾਖਲ ਹੋ ਜਾਂਦਾ ਹੈ ਤਾਂ ਇਸ ਪਲੇਨ ਦੀ ਮਦਦ ਨਾਲ ਫਾਇਟਰ ਜੈੱਟ ਪੜਤਾਲ ਕਰਨ ਲੱਗ ਜਾਂਦੇ ਹਨ।