ਯੂਕਰੇਨ ਵਿੱਚ ਬਰਨਾਲਾ ਦੇ ਨੌਜਵਾਨ ਦੀ ਮੌਤ, ਉੱਥੇ ਗਏ ਪਿਤਾ ਵੀ ਫਸੇ
ਪ੍ਰਕਾਸ਼ਿਤ
ਯੂਕਰੇਨ-ਰੂਸ ਜੰਗ ਵਿਚਾਲੇ ਬਰਨਾਲਾ ਦੇ ਇਸ ਪਰਿਵਾਰ ਲਈ ਬੇਹੱਦ ਦੁਖ ਦੀ ਘੜੀ ਆਈ। ਯੂਕਰੇਨ ’ਚ ਚਾਰ ਸਾਲ ਪਹਿਲਾਂ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਏ ਚੰਦਨ ਜਿੰਦਲ ਦੀ ਮੌਤ ਹੋ ਗਈ ਹੈ।
ਚੰਦਨ ਜਿੰਦਲ ਫਰਵਰੀ ਦੇ ਸ਼ੁਰੂਆਤ ਤੋਂ ਹੀ ਗੰਭੀਰ ਬਿਮਾਰ ਸੀ ਤੇ ਦੋ ਮਾਰਚ ਨੂੰ ਉਨ੍ਹਾਂ ਦੀ ਮੌਤ ਹੋ ਗਈ। ਆਪਰੇਸ਼ਨ ਤੋਂ ਬਾਅਦ ਸਾਂਭ ਸੰਭਾਲ ਲਈ ਚੰਦਨ ਦੇ ਤਾਇਆ ਤੇ ਪਿਤਾ ਯੂਕਰੇਨ ਦੇ ਵੀਨੀਤਸਿਆ ਗਏ ਸਨ।
ਤਾਇਆ ਕ੍ਰਿਸ਼ਨ ਜਿੰਦਲ ਤਾਂ ਵਾਪਸ ਆ ਚੁੱਕੇ ਹਨ ਪਰ ਚੰਦਨ ਦੇ ਪਿਤਾ ਯੂਕਰੇਨ ’ਚ ਹੀ ਫਸੇ ਹੋਏ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਚੰਦਨ ਦੀ ਮੌਤ ’ਤੇ ਦੁਖ ਜਤਾਇਆ ਹੈ।
ਰਿਪੋਰਟ- ਸੁਖਚਰਨ ਪ੍ਰੀਤ
ਐਡਿਟ- ਸਦਫ਼ ਖਾਨ