ਝੁੱਗੀ ਵਿੱਚ ਰਹਿਣ ਵਾਲੀ 15 ਸਾਲਾ ਰੈਪਰ ਦੀ ਪਰਵਾਜ਼, ‘ਗਲੀ ਗਰਲ’ ਦੇ ਨਾਮ ਨਾਲ ਮਸ਼ਹੂਰ
ਪ੍ਰਕਾਸ਼ਿਤ
15 ਸਾਲਾ ਸਾਨੀਆ ਮਿਸਤਰੀ ਨੂੰ ਲੋਕ ‘ਗਲੀ ਗਰਲ’ ਦੇ ਨਾਮ ਨਾਲ ਵੀ ਜਾਣਦੇ ਹਨ। ਮੁੰਬਈ ਦੇ ਗਵੰਡੀ ਵਿੱਚ ਰਹਿਣ ਵਾਲੀ ਸਾਨੀਆ ਨੇ ਆਪਣੇ ਜਜ਼ਬਾਤਾਂ ਨੂੰ ਸ਼ਾਇਰੀ ਦਾ ਜਾਮਾ ਪਹਿਨਾਉਣਾ, ਕਰੀਬ 10 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਅਤੇ ਫਿਰ ਇਸ ਨੇ ਰੈਪ ਦਾ ਰੂਪ ਧਾਰ ਕਰ ਲਿਆ।
ਸਾਨੀਆ ਸਮਾਜਿਕ ਮੁੱਦਿਆਂ ਨੂੰ ਆਪਣੇ ਰੈਪ ਰਾਹੀਂ ਉਜਾਗਰ ਕਰਦੀ ਹੈ। ਇੱਕ ਟੀਵੀ ਸ਼ੋਅ ਹੁਨਰਬਾਜ਼ ਵਿੱਚ ਆਪਣੀ ਕਲਾ ਦਾ ਜਲਵਾ ਦਿਖਾ ਚੁੱਕੀ ਸਾਨੀਆ ਦਾ ਆਪਣਾ ਯੂਟਿਊਬ ਚੈਨਲ ਵੀ ਹੈ।
ਰਿਪੋਰਟ- ਬੀਬੀਸੀ ਲਈ ਮਧੂਪਾਲ
ਵੀਡੀਓ ਐਡਿਟ- ਰੁਬਾਇਤ ਬਿਸਵਾਸ