ਰਾਜ ਬੱਬਰ ਤੇ ਪੂਨਮ ਢਿੱਲੋਂ ਇਸ ਲਈ ਕਹਿ ਰਹੇ ਨੇ, 'ਉਮਰਾਂ 'ਚ ਕੀ ਰੱਖਿਆ'
ਪ੍ਰਕਾਸ਼ਿਤ
ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਅਤੇ ਆਪਣੇ ਰੁਝੇਵਿਆਂ ਵਿੱਚ ਰੁਝ ਜਾਂਦੇ ਹਨ ਤਾਂ ਉਨ੍ਹਾਂ ਦੇ ਮਾਪੇ ਅਕਸਰ ਇਕੱਲਤਾ ਦੇ ਸ਼ਿਕਾਰ ਹੋ ਜਾਂਦੇ ਹਨ। ਉਸ ਉਮਰ ਵਿੱਚ ਉਹ ਆਪਣੀਆਂ ਭਾਵਨਾਵਾਂ ਬਹੁਤ ਘੁੱਟਕੇ ਰੱਖਦੇ ਹਨ ਪਰ ਸਾਥੀ ਦੀ ਚਾਹ ਉਨ੍ਹਾਂ ਨੂੰ ਵੀ ਹੁੰਦੀ ਹੈ। ਇਸੇ ਥੀਮ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਦੀ ਹੈ ਨਵੀਂ ਪੰਜਾਬੀ ਫਿਲਮ 'ਉਮਰਾਂ 'ਚ ਕੀ ਰੱਖਿਆ'।
ਫਿਲਮ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ ਵੈਟਰਨ ਅਦਾਕਾਰ- ਪੂਨਮ ਢਿੱਲੋਂ ਅਤੇ ਰਾਜ ਬੱਬਰ ਨੇ। ਬੀਬੀਸੀ ਸਹਿਯੋਗੀ ਤਾਹਿਰਾ ਭਸੀਨ ਨੇ ਦੋਵਾਂ ਮਸ਼ਹੂਰ ਅਦਾਕਾਰਾਂ ਨਾਲ ਫਿਲਮ ਅਤੇ ਇੰਨੇ ਲੰਬੇ ਅਰਸੇ ਬਾਅਦ ਸਕਰੀਨ ਸਾਂਝੀ ਕਰਨ ਦੇ ਅਨੁਭਵ ਬਾਰੇ ਗੱਲਬਾਤ ਕੀਤੀ। ਐਡਿਟ-ਰਾਜਨ ਪਪਨੇਜਾ