ਯੂਕਰੇਨ ਰੂਸ ਜੰਗ- ਪੰਜਾਬੀ ਬੋਲਿਆ, 'ਅਸੀਂ ਮੁਲਕ ਛੱਡ ਕੇ ਨਹੀਂ ਭੱਜਾਂਗੇ'
ਪ੍ਰਕਾਸ਼ਿਤ
ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ ਚੌਥਾ ਦਿਨ ਹੈ। ਰੂਸ ਵਲੋਂ ਯੂਕਰੇਨ ਵਿੱਚ ਹਮਲੇ ਕੀਤੇ ਜਾ ਰਹੇ ਹਨ। ਯੂਕਰੇਨ ਵਿੱਚ ਭਾਰਤੀ ਮੂਲ ਦੇ ਕਈ ਲੋਕ ਫ਼ਸੇ ਹੋਏ ਹਨ। ਬੀਬੀਸੀ ਪੰਜਾਬੀ ਨੇ ਯੂਕਰੇਨ ਦੇ ਓਡੇਸਾ ਵਿੱਚ ਰਹਿਣ ਵਾਲੇ ਬਲਜੀਤ ਸਿੰਘ ਨਾਲ ਗੱਲਬਾਤ ਕੀਤੀ, ਜੋ ਪਿਛਲੇ 28 ਸਾਲ ਤੋਂ ਯੂਕਰੇਨ ਵਿੱਚ ਰਹਿ ਰਹੇ ਹਨ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ
ਐਡਿਟ- ਰਾਜਨ ਪਪਨੇਜਾ