ਯੂਕਰੇਨ ਦੇ ਰਾਸ਼ਟਰਪਟੀ ਸੜਕਾਂ 'ਤੇ ਉਤਰੇ: 'ਅਸੀਂ ਲੜਾਂਗੇ, ਹਥਿਆਰ ਨਹੀਂ ਸੁੱਟਣਾ'
ਪ੍ਰਕਾਸ਼ਿਤ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਸੜਕ 'ਤੇ ਉਤਰੇ ਹੋਏ ਹਨ। ਉਹ ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਜੰਗ ਬਾਰੇ ਲਗਾਤਾਰ ਵੀਡੀਓ ਪੋਸਟ ਕਰ ਰਹੇ ਹਨ।
ਉਨ੍ਹਾਂ ਸ਼ਨੀਵਾਰ ਨੂੰ ਰਾਜਧਾਨੀ ਕੀਵ ਦੀਆਂ ਸੜਕਾਂ ਤੋਂ ਇੱਕ ਵੀਡੀਓ ਜਾਰੀ ਕੀਤਾ। ਵੀਡੀਓ ਵਿੱਚ ਕਹਿ ਰਹੇ ਹਨ ਕਿ ਅਸੀਂ ਹਥਿਆਰ ਨਹੀਂ ਸੁੱਟਾਂਗੇ ਅਤੇ ਲੜਦੇ ਰਹਾਂਗੇ।
ਸ਼ੁੱਕਰਵਾਰ ਰਾਤ ਵੀ ਉਨ੍ਹਾਂ ਯੂਕਰੇਨ ਦੇ ਪੀਐੱਮ ਤੇ ਸਲਾਹਕਾਰਾਂ ਨਾਲ ਇੱਕ ਵੀਡੀਓ ਜਾਰੀ ਕੀਤਾ ਸੀ। ਸੋਸ਼ਲ ਮੀਡੀਆ 'ਤੇ ਜ਼ੇਲੇਂਸਕੀ ਨੇ ਇਹ ਵੀਡੀਓ ਪਾ ਕੇ ਮੁਲਕ ਦੀ ਰੱਖਿਆ ਹਰ ਹਾਲ ਵਿੱਚ ਕਰਨ ਦੀ ਗੱਲ ਆਖੀ। ਇਸ ਤੋਂ ਪਹਿਲਾਂ ਜ਼ੇਲੇਂਸਕੀ ਮਿਲਟਰੀ ਦੀ ਵਰਦੀ ਵਿੱਚ ਵੀ ਸੈਨਿਕਾਂ ਨਾਲ ਦੇਖੇ ਗਏ ਸਨ।
ਐਡਿਟ- ਸ਼ਾਹਨਵਾਜ਼
ਇਹ ਵੀ ਪੜ੍ਹੋ: