'ਯੂਕਰੇਨ 'ਚ ਫਸੇ ਪੰਜਾਬੀ ਮੁੰਡੇ ਦੀ ਮਾਂ ਦਾ ਦੁੱਖ, 'ਸਾਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ'

ਵੀਡੀਓ ਕੈਪਸ਼ਨ, 'ਯੂਕਰੇਨ 'ਚ ਫਸੇ ਪੰਜਾਬੀ ਮੁੰਡੇ ਦੀ ਮਾਂ ਦਾ ਦੁੱਖ, 'ਸਾਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ'
ਪ੍ਰਕਾਸ਼ਿਤ

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਬਹੁਤ ਸਾਰੇ ਪੰਜਾਬੀ ਵੀ ਪ੍ਰਭਾਵਿਤ ਹੋਏ ਹਨ। ਪੰਜਾਬ ਤੋਂ ਜਿਹੜੇ ਵਿਦਿਆਰਥੀ ਪੜ੍ਹਨ ਯੂਕਰੇਨ ਗਏ ਹਨ, ਉਨ੍ਹਾਂ ਦੇ ਮਾਪੇ ਇੱਥੇ ਪਰੇਸ਼ਾਨ ਹਨ।

ਬੀਬੀਸੀ ਵੱਲੋਂ ਕੁਝ ਮਾਪਿਆਂ ਨਾਲ ਗੱਲ ਕੀਤੀ ਗਈ ਜਿਨ੍ਹਾਂ ਨੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ।

ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦੇ ਮਾਛੀਵਾੜਾ ਦਾ ਆਯੂਸ਼ ਗਰਗ ਵੀ ਉੱਥੇ ਪੜ੍ਹਾਈ ਲਈ ਗਿਆ ਹੈ, ਉਨ੍ਹਾਂ ਦੇ ਮਾਪੇ ਵੀ ਚਿੰਤਤ ਹਨ। ਕੋਟਕਪੁਰਾ ਤੋਂ ਵੀਜ਼ਾ ਸਲਾਹਕਾਰ ਗਗਨਦੀਪ ਜਿੰਦਲ ਨੇ ਕਈ ਵਿਦਿਆਰਥੀ ਯੂਕਰੇਨ ਭੇਜੇ ਹਨ।

ਉਨ੍ਹਾਂ ਨੇ ਨੌਜਵਾਨਾਂ ਦਾ ਉੱਥੇ ਜਾਣ ਦਾ ਕਾਰਨ ਅਤੇ ਉੱਥੋਂ ਦੇ ਮਾਹੌਲ ਬਾਰੇ ਦੱਸਿਆ।

ਰਿਪੋਰਟ- ਗੁਰਮਿੰਦਰ ਗਰੇਵਾਲ ਅਤੇ ਭਰਤ ਭੂਸ਼ਣ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)