ਯੂਕਰੇਨ-ਰੂਸ ਸੰਕਟ: ਉਹ 3 ਰਸਤੇ ਜਿੱਥੋਂ ਰੂਸ ਯੂਕਰੇਨ 'ਤੇ ਚੜ੍ਹਾਈ ਕਰ ਸਕਦਾ ਹੈ

ਵੀਡੀਓ ਕੈਪਸ਼ਨ, ਯੂਕਰੇਨ-ਰੂਸ ਸੰਕਟ: ਉਹ 3 ਰਸਤੇ ਜਿੱਥੋਂ ਰੂਸ ਯੂਕਰੇਨ 'ਤੇ ਚੜ੍ਹਾਈ ਕਰ ਸਕਦਾ ਹੈ
ਪ੍ਰਕਾਸ਼ਿਤ

ਰੂਸ ਲਗਾਤਾਰ ਕਹਿ ਰਿਹਾ ਹੈ ਕਿ ਉਹ ਯੂਕਰੇਨ ਉੱਪਰ ਹਮਲਾ ਕਰਨ ਦੀ ਵਿਉਂਤ ਨਹੀ ਬਣਾ ਰਿਹਾ ਜਦਕਿ ਅਮਰੀਕਾ ਤੇ ਬਰਤਾਨੀਆ ਲਗਾਤਾਰ ਕਹਿ ਰਹੇ ਹਨ ਕਿ ''ਹਮਲਾ ਕਿਸੇ ਵੀ ਸਮੇਂ ਹੋ ਸਕਦਾ ਹੈ''।

ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਕਿਹਾ ਅਸੀਂ ਸੋਚਦੇ ਹਾਂ, ਉਨ੍ਹਾਂ ਨੇ ਵੱਡੀ ਤਿਆਰੀ ਕਰ ਲਈ ਹੈ।

ਉਨ੍ਹਾਂ ਨੇ ਕਿਹਾ, ''ਹਰ ਕੋਈ ਦੇਖ ਸਕਦਾ ਹੈ ਕਿ ਸੰਭਾਵੀ ਰੂਟ ਕੀ ਹੋ ਸਕਦੇ ਹਨ।''

ਫ਼ੌਜੀ ਵਿਸ਼ਲੇਸ਼ਕਾਂ ਦੀ ਰਾਇ ਹੈ ਕਿ ਰੂਸ ਨੇ ਯੂਕਰੇਨ ਦੀ ਸਰਹੱਦ ਉੱਪਰ 1,90,000 ਨਫ਼ਰੀ ਤਾਇਨਾਤ ਕੀਤੀ ਹੋਈ ਹੈ ਅਤੇ ਜੇ ਰੂਸ ਹਮਲਾ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਉਸ ਕੋਲ ਕਈ ਬਦਲ ਹਨ।

ਰਿਪੋਰਟ- ਡੇਵਿਡ ਬਰਾਊਨ, ਨਿਰਦੇਸ਼ਕ, ਓਈਸੀਡੀ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)