ਬ੍ਰਿਟਿਸ਼ ਫੌਜ ਦੀ ਪੰਜਾਬਣ ਅਫ਼ਸਰ ਦਾ ਅੰਟਾਰਕਟਿਕਾ ਮਹਾਂਦੀਪ ਦਾ ਸਫ਼ਰ ਇਸ ਲਈ ਖ਼ਾਸ

ਵੀਡੀਓ ਕੈਪਸ਼ਨ, ਬਰਫ਼ੀਲੇ ਤੂਫ਼ਾਨ ਦਾ ਸਾਹਮਣਾ ਕਰ ਅੰਟਾਰਕਟਿਕਾ ਪਹੁੰਚਣ ਵਾਲੀ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਹਰਪ੍ਰੀਤ ਕੌਰ
ਪ੍ਰਕਾਸ਼ਿਤ

ਹਰਪ੍ਰੀਤ ਕੌਰ ਚਾਂਦੀ ਨੂੰ ਲੋਕ ਪੋਲਰ ਪ੍ਰੀਤ ਨਾਮ ਨਾਲ ਵੀ ਜਾਣਦੇ ਹਨ। 33 ਸਾਲ ਦੇ ਪ੍ਰੀਤ ਹਾਲ ਹੀ ਵਿੱਚ ਅੰਟਾਰਕਟਿਕਾ ਦੀ ਸੈਰ ਕਰਨ ਵਾਲੇ ਪਹਿਲੇ ਸਾਊਥ ਏਸ਼ੀਅਨ ਮਹਿਲਾ ਬਣੇ ਹਨ।

ਕੈਪਟਨ ਪ੍ਰੀਤ ਪੇਸ਼ੇ ਤੋਂ ਫਿਜ਼ੀਓਥੈਰੇਪਿਸਟ ਹਨ ਅਤੇ ਬ੍ਰਿਟਿਸ਼ ਫੌਜ ਲਈ ਕੰਮ ਕਰਦੇ ਹਨ। ਆਪਣੇ ਅੰਟਾਰਕਟਿਕਾ ਦੌਰੇ ਦੌਰਾਨ ਉਨ੍ਹਾਂ ਨੇ 40 ਦਿਨ, 7 ਘੰਟੇ ਅਤੇ 3 ਮਿੰਟ ਦੇ ਅੰਦਰ 1,126 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।

ਆਪਣੇ ਸਫ਼ਰ ਦੌਰਾਨ ਪ੍ਰੀਤ ਨੂੰ ਮਾਈਨਸ 50 ਡਿਗਰੀ ਸੈਲਸੀਅਸ ਘੱਟ ਤਾਪਮਾਨ ਦਾ ਸਾਹਮਣਾ ਕਰਨਾ ਪਿਆ। ਉਹ ਰੋਜ਼ਾਨਾ ਲਗਭਗ 27 ਕਿਲੋਮੀਟਰ ਪੈਦਲ ਚਲਦੇ ਸਨ ਅਤੇ ਉਨ੍ਹਾਂ ਨੂੰ 90 ਕਿੱਲੋ ਦੇ ਭਾਰ ਨੂੰ ਵੀ ਖਿੱਚਣਾ ਹੁੰਦਾ ਸੀ, ਜਿਸ ਵਿੱਚ ਉਨ੍ਹਾਂ ਦਾ ਸਮਾਨ ਲੱਦਿਆ ਹੁੰਦਾ ਸੀ।

ਪ੍ਰੀਤ ਦਾ ਕਹਿਣਾ ਹੈ ਕਿ ਇਹ ਤਾਂ ਹਾਲੇ ਸ਼ੁਰੂਆਤ ਹੈ ਅਤੇ ਉਨ੍ਹਾਂ ਆਪਣੇ ਅਗਲੇ ਟੀਚੇ ਲਈ ਹੁਣੇ ਤੋਂ ਹੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ।

(ਰਿਪੋਰਟ – ਗਗਨ ਸਭਰਵਾਲ ਤੇ ਡੇਵਿਡ ਮਰਫ਼ੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)