ਮਹਿਬੂਬ ਨੇ ਖ਼ੁਦ ਦੀ ਜਾਨ ਖ਼ਤਰੇ ‘ਚ ਪਾਕੇ ਚੱਲਦੀ ਰੇਲ ਗੱਡੀ ਹੇਠੋਂ ਬੱਚੀ ਦੀ ਇੰਝ ਬਣਾਈ ਜਾਨ

ਵੀਡੀਓ ਕੈਪਸ਼ਨ, ਮਹਿਬੂਬ ਨੇ ਖ਼ੁਦ ਦੀ ਜਾਨ ਖ਼ਤਰੇ ‘ਚ ਪਾ ਇੱਕ ਕੁੜੀ ਦੀ ਇੰਝ ਬਣਾਈ ਜਾਨ
ਪ੍ਰਕਾਸ਼ਿਤ

ਚੱਲਦੀ ਟ੍ਰੇਨ ਹੇਠਾਂ ਫਸੀ ਕੁੜੀ ਦੀ ਜਾਨ ਬਚਾਉਣ ਵਾਲਾ ਇੱਕ ਵੀਡੀਓ ਵਾਇਰਲ ਹੈ, ਜਿਸ ਵਿੱਚ ਕੁੜੀ ਖੜ੍ਹੀ ਮਾਲਗੱਡੀ ਦੇ ਹੇਠੋਂ ਨਿਕਲ ਕੇ ਟ੍ਰੈਕ ਪਾਰ ਕਰ ਰਹੀ ਸੀ ਪਰ ਅਚਾਨਕ ਉਦੋਂ ਹੀ ਟ੍ਰੇਨ ਤੁਰ ਪਈ। ਮੁਹੰਮਦ ਮਹਿਬੂਬ ਨੇ ਖ਼ੁਦ ਨੂੰ ਖ਼ਤਰੇ ਵਿੱਚ ਪਾ ਕੇ ਕੁੜੀ ਦੀ ਜਾਨ ਬਚਾਈ ਅਤੇ 37 ਸਾਲਾ ਮਹਿਬੂਬ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਰਹਿਣ ਵਾਲੇ ਹਨ।

ਮਹਿਬੂਬ ਪੇਸ਼ੇ ਤੋਂ ਕਾਰਪੇਂਟਰ ਹਨ। ਮਹਿਬੂਬ ਨੇ ਜਿਸ ਕੁੜੀ ਨੂੰ ਬਚਾਇਆ, ਉਸ ਦਾ ਨਾਮ ਸਨੇਹਾ ਗੌਰ ਹੈ। ਹੁਣ ਸ਼ਹਿਰ ਦੇ ਕਈ ਸਥਾਨਕ ਸੰਗਠਨ ਮਹਿਬੂਬ ਨੂੰ ਸਨਮਾਨਿਤ ਕਰ ਰਹੇ ਹਨ।

ਵੀਡੀਓ-ਸ਼ੁਰੈਹ ਨਿਆਜ਼ੀ, ਭੋਪਾਲ ਤੋਂ ਬੀਬੀਸੀ ਲਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)