ਵੈਲਨਟਾਇਨ ਡੇਅ : ਇੱਕ ਹਿੰਮਤੀ ਜੋੜੇ ਦੇ ਬੇਮਿਸਾਲ ਪਿਆਰ ਦੀ ਅਨੋਖੀ ਕਹਾਣੀ
ਪ੍ਰਕਾਸ਼ਿਤ
ਚੰਡੀਗੜ੍ਹ ਦੇ ਸਪਾਈਨਲ ਰੀਹੈਬ ਸੈਂਟਰ ਵਿੱਚ ਰਹਿਣ ਵਾਲੇ ਇਸ ਜੋੜੇ ਦੀ ਕਹਾਣੀ ਪਿਆਰ ਨਾਲ ਭਰਪੂਰ ਹੈ। ਰਾਹੁਲ ਅਤੇ ਅਨਾਮਿਕਾ ਉਂਝ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਪਰ ਇੱਕ ਹਾਦਸੇ ਕਾਰਨ ਬਦਲੀ ਜ਼ਿੰਦਗੀ ਨੇ ਇਨ੍ਹਾਂ ਨੂੰ ਚੰਡੀਗੜ੍ਹ ਦਾ ਰਾਹ ਵਿਖਾਇਆ।
ਕੁਝ ਸਾਲ ਪਹਿਲਾਂ ਰਾਹੁਲ ਇੱਕ ਹਾਦਸੇ ਦਾ ਸ਼ਿਕਾਰ ਹੋਏ ਜਿਸ ਕਾਰਨ ਉਨ੍ਹਾਂ ਦੇ ਸਰੀਰ ਦੇ ਹੇਠਲੇ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ। ਬਾਵਜੂਦ ਇਸਦੇ ਅਨਾਮਿਕਾ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਵਿਆਹ ਵੀ ਕਰਵਾਇਆ। ਹੁਣ ਦੋਵੇਂ ਇਸੇ ਰੀਹੈਬ ਸੈਂਟਰ ਵਿੱਚ ਖੁਸ਼ੀ-ਖੁਸ਼ੀ ਜ਼ਿੰਦਗੀ ਬਿਤਾ ਰਹੇ ਹਨ।
ਰਾਹੁਲ ਨੂੰ ਇਸ ਰੀਹੈਬ ਸੈਂਟਰ ਵਿੱਚ ਉਨ੍ਹਾਂ ਦੀ ਬਿਮਾਰੀ ਵਿੱਚੋਂ ਉਭਰਨ ਲਈ ਕਈ ਤਰ੍ਹਾਂ ਦੀ ਸਿਖਲਾਈ ਮਿਲਦੀ ਹੈ। ਇਸੇ ਰੀਹੈਬ ਸੈਂਟਰ ਨੇ ਦੋਵਾਂ ਦਾ ਵਿਆਹ ਵੀ ਕਰਵਾਇਆ ਹੈ।
ਜ਼ਿੰਦਗੀ ਦੀ ਇਸ ਜੰਗ ਵਿੱਚ ਅਨਾਮਿਕਾ ਹਰ ਪਲ ਰਾਹੁਲ ਦਾ ਖਿਆਲ ਰੱਖਦੀ ਹੈ।ਅਤੇ ਹੁਣ ਰਾਹੁਲ ਵੀ ਸਰੀਰਕ ਔਕੜਾਂ ਦੇ ਬਾਵਜੂਦ ਅਨਾਮੀਕਾ ਲਈ ਕੁਝ ਕਰਨਾ ਚਾਹੁੰਦੇ ਹਨ।
ਰਿਪੋਰਟ- ਤਾਹਿਰਾ ਭਸੀਨ
ਐਡਿਟ- ਸਦਫ਼ ਖ਼ਾਨ