ਪੰਜਾਬ ਚੋਣਾਂ: ਸਿੰਘੂ ਤੇ ਟਿਕਰੀ ਰਾਹੀਂ ਸਿਆਸਤ ਵਿੱਚ ਉਤਰੀ ਇਹ ਡਾਕਟਰ ਕੀ ਬਦਲਾਅ ਲਿਆਉਣਾ ਚਾਹੁੰਦੀ ਹੈ
ਪ੍ਰਕਾਸ਼ਿਤ
ਸੰਯੁਕਤ ਸਮਾਜ ਮੋਰਚਾ ਵੱਲੋਂ ਅਮਨਦੀਪ ਕੌਰ ਬਸੀ ਪਠਾਣਾ ਤੋਂ ਚੋਣ ਮੈਦਾਨ ਵਿੱਚ ਹਨ। ਪੇਸ਼ੇ ਵਜੋਂ ਡਾਕਟਰ ਅਮਦੀਪ ਕੌਰ ਨੇ ਹਾਲ ਹੀ ’ਚ ਨੌਕਰੀ ਤੋਂ ਅਸਤੀਫ਼ਾ ਦਿੱਤਾ ਹੈ।
ਕਿਸਾਨ ਅੰਦੋਲਨ ਦੌਰਾਨ ਉਹ ਦਿੱਲੀ ਬਾਰਡਰਾਂ ’ਤੇ ਮੈਡੀਕਲ ਸੇਵਾਵਾਂ ਦੇ ਚੁੱਕੇ ਹਨ।
ਉਨ੍ਹਾਂ ਕੋਲ ਹੋਰ ਪਾਰਟੀਆਂ ਦੇ ਮੁਕਾਬਲੇ ਸਾਧਨਾਂ ਦੀ ਘਾਟ ਹੈ ਪਰ ਜਜ਼ਬਾ ਜਿੱਤਣ ਦਾ ਹੈ। ਪੰਜਾਬ ਦੀ ਬਿਹਤਰੀ ਅਤੇ ਬੁਣਿਆਦੀ ਮੁੱਦਿਆਂ ਉੱਤੇ ਉਹ ਚੋਣ ਮੈਦਾਨ ਵਿੱਚ ਹਨ।
(ਰਿਪੋਰਟ – ਗੁਰਮਿੰਦਰ ਸਿੰਘ ਗਰੇਵਾਲ, ਐਡਿਟ – ਅਸਮਾ ਹਾਫ਼ਿਜ਼)