ਦਿੱਲੀ 'ਚ ਹੋਏ ਗੈਂਗ ਰੇਪ ਦਾ ਪੂਰਾ ਮਾਮਲਾ ਕੀ ਹੈ ਤੇ ਕੀ ਕਹਿ ਰਿਹਾ ਪੀੜਤਾ ਦਾ ਪਰਿਵਾਰ
ਪ੍ਰਕਾਸ਼ਿਤ
ਦਿੱਲੀ ਦੇ ਸ਼ਾਹਦਰਾ ਇਲਾਕੇ ਵਿੱਚ ਕਸਤੂਰਬਾ ਨਗਰ ਵਿੱਚ ਇੱਕ ਔਰਤ ਦੇ ਕਥਿਤ ਤੌਰ ਉੱਤੇ ਅਗਵਾ ਕੀਤੇ ਜਾਣ ਅਤੇ ਗੈਂਗ ਰੇਪ ਮਾਮਲੇ ਵਿੱਚ ਪੁਲਿਸ ਨੇ ਕਈ ਗ੍ਰਿਫ਼ਤਾਰੀਆਂ ਕੀਤੀਆਂ ਹਨ।
ਇਲਜ਼ਾਮ ਹੈ ਕਿ ਔਰਤ ਦਾ ਸਿਰ ਮੁੰਡਵਾ ਕੇ, ਉਸ ਦੇ ਚਿਹਰੇ ਉੱਤੇ ਸਿਆਹੀ ਲਗਾਈ ਗਈ ਅਤੇ ਜੁੱਤਿਆਂ ਦੀ ਮਾਲਾ ਪਹਿਨਾ ਕੇ ਤਮਾਸ਼ਾ ਬਣਾਇਆ ਗਿਆ ਹੈ।
ਪੀੜਤ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ।
ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਐਫ਼ਆਈਆਰ ਵਿੱਚ 11 ਲੋਕਾਂ ਦੇ ਨਾਮ ਹਨ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ 8 ਔਰਤਾਂ ਵੀ ਹਨ।
(ਵੀਡੀਓ - ਬੁਸ਼ਰਾ ਸ਼ੇਖ਼)