ਕੈਨੇਡਾ 'ਚ ਵਧਦਾ ਰੋਸ, ਪੀਐੱਮ ਦੇ ਪਰਿਵਾਰ ਨੂੰ ਹੋਰ ਥਾਂ ਭੇਜਿਆ ਗਿਆ
ਪ੍ਰਕਾਸ਼ਿਤ
ਕੈਨੇਡਾ ਦੀ ਰਾਜਧਾਨੀ ਓਟਵਾ ਦੀਆਂ ਸੜਕਾਂ ’ਤੇ ਟਰੱਕ ਡਰਾਈਵਰ ਲਗਾਤਾਰ ਦੂਜੇ ਦਿਨ ਵੀ ਡਟੇ ਹੋਏ ਹਨ। ਇਹ ਲੋਕ ਕੋਵਿਡ ਕਰਕੇ ਲਗਾਈਆਂ ਗਈਆਂ ਪਾਬੰਦੀਆਂ ਤੇ ਵੈਕਸੀਨ ਸਬੰਧੀ ਹੁਕਮਾਂ ਨੂੰ ਲੈ ਕੇ ਰੋਸ ਜਤਾ ਰਹੇ ਹਨ।
ਟਰੂਡੋ ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਕੈਨੇਡੀਅਨ ਟਰੱਕ ਡਰਾਈਵਰਾਂ ਨੂੰ ਦੋ ਦੇਸ਼ਾਂ ਦੀ ਸੀਮਾ ਪਾਰ ਕਰਨ ਤੋਂ ਬਾਅਦ ਘਰ ਪਰਤਣ ਮਗਰੋਂ ਕੁਆਰੰਟੀਨ ਹੋਣਾ ਪਵੇਗਾ। ਟਰੱਕ ਡਰਾਈਵਰ ਤੇ ਮੁਜਾਹਰੇ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਲੋਕ ਇਨ੍ਹਾਂ ਹੁਕਮਾਂ ਨੂੰ ਵਾਪਿਸ ਲੈਣ ਦੀ ਮੰਗ ਕਰ ਰਹੇ ਹਨ। ਸੁਰੱਖਿਆ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪਰਿਵਾਰ ਨੂੰ ਕਿਸੇ ਅਣਦੱਸੀ ਥਾਂ ਉੱਤੇ ਲਿਜਾਇਆ ਗਿਆ ਹੈ।
ਐਡਿਟ- ਦੇਵਆਸ਼ੀਸ਼