ਪੰਜਾਬ ਕਾਂਗਰਸ ਤੋਂ ਟਿਕਟਾਂ ਨਾ ਮਿਲਣ ਤੋਂ ਖਫ਼ਾ ਮਹਿਲਾ ਆਗੂ ਕੀ ਕਹਿ ਰਹੀਆਂ ਹਨ

ਵੀਡੀਓ ਕੈਪਸ਼ਨ, ਪੰਜਾਬ ਕਾਂਗਰਸ
ਪ੍ਰਕਾਸ਼ਿਤ

ਪੰਜਾਬ ਵਿੱਚ ਟਿਕਟਾਂ ਦੀ ਵੰਡ ਤੋਂ ਬਾਅਦ ਕਾਂਗਰਸ ’ਚ ਕਈ ਆਗੂ ਹਾਈ ਕਮਾਂਡ ਤੋਂ ਖਫ਼ਾ ਨਜ਼ਰ ਆ ਰਹੇ ਹਨ। ਸਤਵਿੰਦਰ ਬਿੱਟੀ, ਪਰਪੀਤ ਬਰਾੜ ਅਤੇ ਦਮਨ ਬਾਜਵਾ ਟਿਕਟਾਂ ਨਾ ਮਿਲਣ ’ਤੇ ਨਾਰਾਜ਼ ਹਨ ।

ਸਤਵਿੰਦਰ ਬਿੱਟੀ ਸਾਹਨੇਵਾਲ ਤੋਂ ਟਿਕਟ ਦੇ ਇੱਛੁਕ ਸਨ ਪਰ ਟਿਕਲ ਮਿਲੀ ਰਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ। ਬਿੱਟੀ ਨੂੰ 2017 ਵਿੱਚ ਟਿਕਟ ਮਿਲੀ ਸੀ ਪਰ ਉਹ ਹਾਰ ਗਏ ਸਨ।

ਪਰਪੀਤ ਬਰਾੜ ਮੋਗਾ ਤੋਂ ਟਿਕਟ ਚਾਹੁੰਦੇ ਸੀ ਪਰ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਟਿਕਟ ਦੇ ਦਿੱਤੀ ਗਈ ਹੈ।

ਦਮਨ ਬਾਜਵਾ ਸੁਨਾਮ ਤੋਂ ਟਿਕਟ ਚਾਹੁੰਦੇ ਸਨ ਪਰ ਅਮਰਗੜ੍ਹ ਦੇ ਮੌਜੂਦਾ ਵਿਧਾਇਕ ਸੁਰਜੀਤ ਧਿਮਾਨ ਦੇ ਭਤੀਜੇ ਜਸਵਿੰਦਰ ਧਿਮਾਨ ਨੂੰ ਟਿਕਟ ਮਿਲੀ ਹੈ। ਦਮਨ ਬਾਜਵਾ 2017 ਵਿੱਚ ਕਾਂਗਰਸ ਦੀ ਟਿਕਟ ’ਤੇ ਸੁਨਾਮ ਤੋਂ ਲੜੇ ਸਨ ਪਰ ਹਾਰ ਗਏ ਸਨ।

ਕਾਂਗਰਸ ਪਾਰਟੀ ਦੀ ਆਗੂ ਅਲਕਾ ਲਾਂਬਾ ਨੇ ਟਿਕਟਾਂ ਦੀ ਵੰਡ ਅਤੇ ਰੁੱਸੇ ਲੋਕਾਂ ਬਾਰੇ ਇਹ ਪੱਖ ਰੱਖਿਆ।

ਰਿਪੋਰਟ- ਮਨਪ੍ਰੀਤ ਕੌਰ

ਐਡਿਟ- ਸਦਫ਼ ਖ਼ਾਨ