ਪੰਜਾਬ ਦੇ ਕਾਨਟਰੈਕਟ ਟੀਚਰਾਂ ਦਾ ਦਰਦ, ‘6 ਹਜ਼ਾਰ ਦੀ ਤਨਖ਼ਾਹ ਚੋਂ ਕਿਵੇਂ ਖਰਚੇ ਪੂਰੇ ਕਰੀਏ’

ਵੀਡੀਓ ਕੈਪਸ਼ਨ, ਪੰਜਾਬ ਵਿੱਚ ਟੀਚਰ ਲੰਬੇ ਸਮੇਂ ਤੋਂ ਮੰਗਾਂ ਲਈ ਅੰਦੋਲਨ ਕਰ ਰਹੇ ਹਨ
ਪ੍ਰਕਾਸ਼ਿਤ

"ਸਾਲ 2015 'ਚ ਸਾਡਾ ਅੰਦੋਲਨ ਚੱਲ ਰਿਹਾ ਸੀ। ਕੋਈ ਸਮਾਧਾਨ ਨਹੀਂ ਹੋ ਰਿਹਾ ਸੀ। ਨਾ ਹੀ ਕੋਈ ਸੁਣਵਾਈ ਹੋ ਰਹੀ ਸੀ। ਮੈਂ ਗ਼ੁੱਸੇ 'ਚ ਆ ਕੇ ਨਹਿਰ ਵਿਚ ਛਾਲ ਮਾਰ ਦਿੱਤੀ।"

ਇਹ ਸ਼ਬਦਾਂ ਦਾ ਪ੍ਰਗਟਾਵਾ ਹਰਪ੍ਰੀਤ ਕੌਰ ਨੇ ਕੀਤਾ।

ਨਹਿਰ ਵਿੱਚ ਛਾਲ ਮਾਰਨ ਤੋਂ ਬਾਅਦ ਉਹ ਬੱਚ ਤਾਂ ਗਈ ਪਰ, ਪੰਜਾਬ ਦੇ ਹੋਰਨਾਂ ਹਜ਼ਾਰਾਂ ਟੀਚਰਾਂ ਵਾਂਗ ਜੋ 'ਕਾਂਟਰੇਕਟ' ਤੇ ਨੌਕਰੀ ਕਰਦੇ ਹਨ, ਅੱਜ ਵੀ ਉਨ੍ਹਾਂ ਦਾ ਅੰਦੋਲਨ ਜਾਰੀ ਹੈ।

ਦਰਅਸਲ ਲਗਭਗ 13000 ਕੱਚੇ ਈਟੀਟੀ (ਐਲੀਮੈਂਟਰੀ ਟੀਚਰ ਟਰੇਨਿੰਗ) ਅਧਿਆਪਕ ਕਈ ਸਾਲਾਂ ਤੋਂ ਪ੍ਰਾਇਮਰੀ ਸਕੂਲਾਂ ਵਿਚ ਕੰਮ ਕਰ ਰਹੇ ਹਨ ਅਤੇ ਸਾਰਿਆਂ ਨੂੰ 6,000 ਰੁਪਏ ਤਨਖ਼ਾਹ ਮਿਲਦੀ ਹੈ।

ਸਰਕਾਰਾਂ ਇਨ੍ਹਾਂ ਨੂੰ ਪੱਕਾ ਕਰਨ ਦੀ ਗੱਲ ਕਰਦੀਆਂ ਆ ਰਹੀਆਂ ਹਨ। ਪਰ ਸਿਰਫ਼ ਈਟੀਟੀ ਅਧਿਆਪਕ ਹੀ ਨਹੀਂ, ਹਜ਼ਾਰਾਂ ਹੋਰ ਅਧਿਆਪਕ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੀਆਂ ਸੜਕਾਂ 'ਤੇ ਹਨ।

ਇਸ ਤੋਂ ਇਲਾਵਾ ਇਨ੍ਹਾਂ ਵਿੱਚ ਲਗਭਗ 7000 ਕੰਪਿਊਟਰ ਟੀਚਰ ਅਤੇ ਪੰਜਾਬ ਦੇ ਕਾਲਜ ਤੇ ਯੂਨੀਵਰਸਿਟੀ ਟੀਚਰ ਵੀ ਸ਼ਾਮਿਲ ਹਨ, ਜੋ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ ਕਰਦੇ ਆ ਰਹੇ ਹਨ।

ਰਿਪੋਰਟ - ਅਰਵਿੰਦ ਛਾਬੜਾ, ਸ਼ੂਟ - ਮਯੰਕ ਮੌਂਗੀਆ, ਐਡਿਟ - ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)