UAE ’ਚ ਪੰਜਾਬੀ ਦੀ ਮੌਤ, ਪਰਿਵਾਰ ਨੂੰ ਗਰੀਬੀ 'ਚੋਂ ਕੱਢਣਾ ਚਾਹੁੰਦਾ ਸੀ

ਵੀਡੀਓ ਕੈਪਸ਼ਨ, UAE ’ਚ ਪੰਜਾਬੀ ਦੀ ਮੌਤ, ਘਰ ਦੀ ਬਿਹਤਰੀ ਲਈ ਗਿਆ ਸੀ ਹਰਦੇਵ
ਪ੍ਰਕਾਸ਼ਿਤ

ਮੋਗਾ ਦੇ ਪਿੰਡ ਨੱਥੋ ਕੇ ਵਿੱਚ ਹਰਦੇਵ ਸਿੰਘ ਸੋਨੀ ਦੇ ਘਰ ਮਾਤਮ ਪਸਰਿਆ ਹੋਇਆ ਹੈ। 34 ਸਾਲਾ ਹਰਦੇਵ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਯੂ ਏ ਈ ਦੇ ਆਬੂ ਧਾਬੀ ਵਿੱਚ ਗਏ ਸਨ।

ਉਨ੍ਹਾਂ ਦੇ ਪਿਤਾ ਨੇ ਉੱਥੇ ਭੇਜਣ ਲਈ ਕਰਜ਼ਾ ਵੀ ਚੁੱਕਿਆ ਸੀ, ਪਰ 21 ਜਨਵਰੀ ਨੂੰ ਹਰਦੇਵ ਦੀ ਮ੍ਰਿਤਕ ਦੇਹ ਘਰ ਦੇ ਵਿਹੜੇ ਵਿੱਚ ਪਹੁੰਚੀ।

ਦਰਅਸਲ 17 ਜਨਵਰੀ ਨੂੰ ਆਬੂ ਧਾਬੀ ਵਿੱਚ ਇੱਕ ਸ਼ੱਕੀ ਡਰੋਨ ਹਮਲੇ ਵਿੱਚ ਹਰਦੇਵ ਦੀ ਮੌਤ ਹੋ ਗਈ ਸੀ। ਹਰਦੇਵ ਦੇ ਨਾਲ ਇੱਕ ਹੋਰ ਭਾਰਤੀ ਤੇ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋਈ ਹੈ।

ਹਰਦੇਵ ਯੂ ਏ ਈ ਵਿੱਚ ਇੱਕ ਤੇਲ ਕੰਪਨੀ ਵਿੱਚ ਕੰਮ ਕਰਦੇ ਸੀ। ਹਰਦੇਵ ਸਿੰਘ ਦਾ ਪਰਿਵਾਰ ਕਾਫੀ ਗਰੀਬੀ ਦੇ ਹਾਲਾਤ ਵਿੱਚ ਰਹਿ ਰਿਹਾ ਸੀ, ਪੁੱਤ ਦੀ ਕਮਾਈ ਤੋਂ ਹੀ ਉਨ੍ਹਾਂ ਨੂੰ ਇਸ ਗਰੀਬੀ ਦੇ ਕੱਟਣ ਦੀ ਉਮੀਦ ਸੀ।

(ਰਿਪੋਰਟ – ਸੁਰਿੰਦਰ ਮਾਨ, ਐਡਿਟ – ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)