ਪਾਕਿਸਤਾਨ ਵਿਚ ਪੱਛਮੀ ਨਾਚ ਦੀ ਇਹ ਵੰਨਗੀ ਕਰਾਚੀ ਦੀਆਂ ਕੁੜੀਆਂ ਸਿੱਖ ਰਹੀਆਂ
ਪ੍ਰਕਾਸ਼ਿਤ
ਕਰਾਚੀ ਦੀ ਕਰਾਚੀ ਬੈਲੇ ਅਕੈਡਮੀ ਨੂੰ ਦੋ ਕੁੜੀਆਂ ਚਲਾਉਂਦੀਆਂ ਹਨ। ਇਨ੍ਹਾਂ ਨੇ ਆਸਟ੍ਰੇਲੀਅਨ ਬੈਲੇ ਡਾਂਸ ਟੀਚਰ ਗੈਬਰੀਲ ਤੋਂ ਟ੍ਰੇਨਿੰਗ ਲਈ ਹੈ ਤੇ ਹੁਣ ਇਹ ਅੱਗੇ ਬੈਲੇ ਸਿਖਾਉਂਦੀਆਂ ਹਨ।
ਬੈਲੇ ਡਾਂਸ ਦੀ ਵੈਸਟਰਨ ਫੋਰਮ ਹੈ ਜੋ ਇੱਕ ਤਰ੍ਹਾਂ ਨਾਲ ਪਾਕਿਸਤਾਨ ਵਿੱਚ ਪੌਪੂਲਰ ਨਹੀਂ ਹੈ।
ਪਾਕਿਸਤਾਨ ਵਿੱਚ ਬੈਲੇ ਸਿੱਖਣਾ ਇਸ ਲਈ ਸੌਖਾ ਨਹੀਂ ਹੈ ਕਿਉਂਕਿ ਇੱਥੇ ਅਕੈਡਮੀ ਅਤੇ ਟੀਚਰਜ਼ ਦੀ ਘਾਟ ਹੈ। ਪਰ ਬੈਲੇ ਡਾਂਸ ਨੂੰ ਲੈ ਕੇ ਗ਼ਲਤਫਹਿਮੀਆਂ ਵੀ ਆਮ ਹਨ।
ਉਧਰ ਮਾਪਿਆਂ ਨੂੰ ਲਗਦਾ ਹੈ ਕਿ ਬੈਲੇ ਡਾਂਸ ਨੇ ਉਨ੍ਹਾਂ ਦੇ ਬੱਚਿਆਂ ਦਾ ਵਿਸ਼ਵਾਸ ਵਧਾਇਆ ਹੈ।
(ਰਿਪੋਰਟ – ਸ਼ੁਮਾਇਲਾ ਖ਼ਾਨ)