ਹੈਦਰਾਬਾਦ ਨੇੜੇ ਵਸੇ ਕਬਾਇਲੀ ਸਿੱਖਾਂ ਦਾ ਪਿੰਡ ਗੁਰੂ ਗੋਬਿੰਦ ਸਿੰਘ ਨਗਰ
ਪ੍ਰਕਾਸ਼ਿਤ
ਹੈਦਰਾਬਾਦ ਦੇ ਸ਼ਮਸ਼ਾਬਾਦ ਦੇ ਗਚੁਬਾਈ ਪਿੰਡ ਦੇ ਲੋਕ ਹੁਣ ਇਸ ਪਿੰਡ ਨੂੰ ਗੁਰੂ ਗੋਬਿੰਦ ਸਿੰਘ ਨਗਰ ਆਖਦੇ ਹਨ। ਇਨ੍ਹਾਂ ਲੋਕਾਂ ਨੂੰ ਪੰਜਾਬੀ ਤਾਂ ਬਹੁਤੀ ਨਹੀਂ ਆਉਂਦੀ ਪਰ ਹਿੰਦੀ ਤੇ ਤੇਲਗੂ ਬੋਲਦੇ ਹਨ...ਹਾਲਾਂਕਿ ਇਨ੍ਹਾਂ ਦੀ ਮਾਂ ਬੋਲੀ ਲੰਬਾਡੀ ਹੈ।
73 ਸਾਲ ਦੇ ਲਖਵਿੰਦਰ ਸਿੰਘ ਕਹਿੰਦੇ ਹਨ ਕਿ ਲੰਬਾਡੀ ਜਨਜਾਤੀ ਦੇ ਲੋਕ ਉਨ੍ਹਾਂ ਨਾਲ ਹੀ ਸਿੱਖ ਧਰਮ ਵਿੱਚ ਆਏ, ਉਨ੍ਹਾਂ ਦੇ ਬਜ਼ੁਰਗ ਸਿੱਖ ਰਹੁ ਰੀਤਾਂ ਮੁਤਾਬਕ ਕਾਰਜ ਕਰਦੇ ਸਨ।
ਲਖਵਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਦਾਦਾ ਨੂੰ ਨਾਂਦੇੜ ਗੁਰਦੁਆਰਾ ਵਿਖੇ ਅਕਸਰ ਜਾਂਦੇ ਦੇਖਿਆ ਅਤੇ ਘਰ ਵਿੱਚ ਸਿੱਖ ਗੁਰੂਆਂ ਦੀਆਂ ਤਸਵੀਰਾਂ ਅੱਗੇ ਅਰਦਾਸ ਕਰਦੇ ਵੀ ਦੇਖਿਆ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਦਾ ਸਿੱਖੀ ਵਿੱਚ ਵਿਸ਼ਵਾਸ ਉਨ੍ਹਾਂ ਦੇ ਦਾਦੇ ਦੇ ਸਮੇਂ ਤੋਂ ਹੈ ਅਤੇ 2002 ਵਿੱਚ ਉਨ੍ਹਾਂ ਸਿੱਖ ਧਰਮ ਅਪਣਾ ਲਿਆ।
(ਵੀਡੀਓ – ਬੀਬੀਸੀ ਤੇਲਗੂ)