ਸੁਖਬੀਰ ਬਾਦਲ - ਸਾਡੀ ਸਰਕਾਰ ਆਈ ਤਾਂ ਚੰਨੀ ਦੇ ਸਾਰੇ ਫ਼ੈਸਲੇ ਰਿਵੀਊ ਹੋਣਗੇ
ਪ੍ਰਕਾਸ਼ਿਤ
ਪੰਜਾਬ ਵਿਧਾਨ ਸਭਾ ਚੋਣਾਂ 'ਚ ਹੁਣ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਸਿਆਸੀ ਪਾਰਟੀਆਂ 'ਚ ਹਲਚਲ ਦਾ ਮਾਹੌਲ ਹੈ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ।
ਬੀਬੀਸੀ ਪੰਜਾਬੀ ਨੇ ਆਗਾਮੀ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਆਗੂ ਸੁਖਬੀਰ ਬਾਦਲ ਨਾਲ ਚੰਡੀਗੜ੍ਹ ਵਿਖੇ ਖਾਸ ਗੱਲਬਾਤ ਕੀਤੀ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇ ਆਉਣ ਵਾਲੀਆਂ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਬਣੀ ਤਾਂ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਦੁਆਰਾ ਪਿਛਲੇ ਤਿੰਨ ਮਹੀਨਿਆਂ 'ਚ ਕੀਤੇ ਗਏ ਸਾਰੇ ਫ਼ੈਸਲਿਆਂ ਦਾ 'ਰਿਵੀਊ' ਕੀਤਾ ਜਾਏਗਾ।
(ਰਿਪੋਰਟ – ਅਰਵਿੰਦ ਛਾਬੜਾ, ਸ਼ੂਟ - ਮੰਗਲਜੀਤ ਸਿੰਘ, ਐਡਿਟ - ਅਸਮਾ ਹਾਫ਼ਿਜ਼)