ਨਵਜੋਤ ਸਿੱਧੂ: ਜੋ ਸਿਸਟਮ ਗੁਰੂ ਦੀ ਬੇਅਦਬੀ ਤੇ ਡਰੱਗਜ਼ ਬਾਰੇ ਇਨਸਾਫ਼ ਨਹੀਂ ਦੇ ਸਕਿਆ, ਉਸ ਨੂੰ ਬਦਲਣਾ ਪੈਣਾ

ਵੀਡੀਓ ਕੈਪਸ਼ਨ, ‘CM ਹੀ ਫੈਸਲੇ ਲੈਂਦਾ, ਪੰਜਾਬ ਦਾ ਭਲਾ ਚਾਹੁਣ ਵਾਲੇ ਨੂੰ ਘਰੇ ਬਿਠਾ ਦਿੰਦਾ ਹੈ’
ਪ੍ਰਕਾਸ਼ਿਤ

ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਵੀ ਇਹ ਸਮਝਣਾ ਪਵੇਗਾ ਕਿ ਜਿਹੜਾ ਸਿਸਟਮ ਗੁਰੂ ਦੀ ਬੇਅਦਬੀ ਤੇ ਡਰੱਗਜ਼ ਬਾਰੇ ਇਨਸਾਫ਼ ਨਹੀਂ ਦੇ ਸਕਿਆ, ਉਸ ਸਿਸਟਮ ਨੂੰ ਬਦਲਣਾ ਪੈਣਾ ਹੈ।

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਆਉਂਦੀ 14 ਫਰਵਰੀ ਨੂੰ ਸੂਬੇ 'ਚ ਚੋਣਾਂ ਹੋਣ ਜਾ ਰਹੀਆਂ ਹਨ ਤੇ ਇਨ੍ਹਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।

ਕ੍ਰਿਕਟ ਤੋਂ ਟੀਵੀ ਤੇ ਫਿਰ ਰਾਜਨੀਤੀ 'ਚ ਆਏ ਸਿੱਧੂ ਨੇ ਬੀਬੀਸੀ ਪੰਜਾਬੀ ਨਾਲ ਇਸ ਖ਼ਾਸ ਗੱਲਬਾਤ ਦੌਰਾਨ ਕਿਹਾ ਕਿ ਹਰ ਮੁਫ਼ਤ ਚੀਜ਼ ਦੀ ਕੀਮਤ ਚੁਕਾਉਣੀ ਪੈਂਦੀ ਹੈ। ਇਹ ਇੰਟਰਵਿਊ ਦੋ ਹਿੱਸਿਆਂ ਵਿੱਚ ਹੈ। ਪੰਜਾਬ ਮਾਡਲ ਬਾਰੇ ਨਵਜੋਤ ਸਿੱਧੂ ਦੀ ਗੱਲਬਾਤ ਤੁਸੀਂ ਐਤਵਾਰ ਨੂੰ ਦੇਖੋਗੇ।

(ਰਿਪੋਰਟ - ਅਰਵਿੰਦ ਛਾਬੜਾ, ਸ਼ੂਟ – ਮਯੰਕ ਮੌਂਗਿਆ, ਐਡਿਟ – ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)