ਕੋਰੋਨਾਵਾਇਰਸ: ਟੀਕਾ ਲਗਾਉਣ ਮਗਰੋਂ ਵੀ ਕੋਰੋਨਾ ਕਿਉਂ ਹੋ ਰਿਹਾ ਹੈ
ਪ੍ਰਕਾਸ਼ਿਤ
ਸੱਚ ਹੈ ਕਿ ਟੀਕਾਕਰਨ ਨੇ ਲੱਖਾਂ ਜਾਨਾਂ ਬਚਾਈਆਂ ਹਨ। ਡਾ. ਫੌਰੀ ਮੁਤਾਬਕ ਇਨ੍ਹਾਂ ਟੀਕਿਆਂ ਦਾ ਮੁੱਖ ਮੰਤਵ ਕਦੇ ਵੀ ਇਨਫੈਕਸ਼ਨ ਨੂੰ ਰੋਕਣਾ ਨਹੀਂ ਸੀ ਪਰ ਕੋਰੋਨਾਵਾਇਰਸ ਦੇ ਅਸਰ ਨੂੰ ਸਰੀਰ ਉਪਰ ਘੱਟ ਕਰਨਾ ਸੀ।
ਉਨ੍ਹਾਂ ਮੁਤਾਬਕ ਸਮੇਂ ਦੇ ਨਾਲ ਟੀਕਾਕਰਨ ਤੋਂ ਮਿਲਣ ਵਾਲੀ ਸੁਰੱਖਿਆ ਵਿੱਚ ਕਮੀ ਆਉਂਦੀ ਹੈ, ਇਹ ਕਮੀ ਘੱਟ ਹੈ ਜਾਂ ਵੱਧ ਇਹ ਨਿਰਭਰ ਕਰਦਾ ਹੈ ਕਿ ਕਿਹੜਾ ਟੀਕਾ ਲਿਆ ਗਿਆ ਸੀ ਅਤੇ ਕਿੰਨੀ ਉਮਰ ਸੀ।
ਡਾ. ਫੌਰੀ ਕਹਿੰਦੇ ਹਨ ਕਿ ਇਹ ਸੋਚਣਾ ਸਰਾਸਰ ਗਲਤ ਹੋਵੇਗਾ ਕਿ ਟੀਕਾ ਲਗਵਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਹਰ ਕੋਈ ਕਦੇ ਨਾ ਕਦੇ ਬਿਮਾਰ ਹੋਵੇਗਾ ਹੀ, ਟੀਕਾ ਵਾਇਰਸ ਦੇ ਅਸਰ ਨੂੰ ਘੱਟ ਕਰਦਾ ਹੈ ਜਿਸ ਦਾ ਇਲਾਜ ਘਰ ਰਹਿ ਕੇ ਬਿਨਾਂ ਹਸਪਤਾਲ ਦਾਖ਼ਲ ਹੋਏ ਵੀ ਹੋ ਸਕਦਾ ਹੈ।
ਆਖ਼ਿਰ ਟੀਕਾਕਰਨ ਦੇ ਬਾਵਜੂਦ ਮਾਮਲਿਆਂ ਵਿੱਚ ਕਿਉਂ ਹੈ ਵਾਧਾ ਅਤੇ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਟੀਕਾ ਲਗਵਾਉਣ ਵਾਲੇ ਲੋਕ ਬਿਮਾਰੀ ਅਤੇ ਮੌਤ ਤੋਂ ਬਚੇ ਹਨ।
(ਲੇਖ - ਐਂਡਰੇ ਬ੍ਰੈਥ, ਬੀਬੀਸੀ ਬ੍ਰਾਜ਼ੀਲ)
(ਆਵਾਜ਼ - ਸੁਨੀਲ ਕਟਾਰੀਆ)
(ਐਡਿਟ - ਅਸਮਾ ਹਾਫ਼ਿਜ਼)